ਸੌਰਵ ਘੋਸ਼ਾਲ ਨੇ ਸਕੁਐਸ਼ ਵਿੱਚ ਜਿੱਤਿਆ ਕਾਂਸੀ ਤਗਮਾ, ਪੁਰਸ਼ ਸਿੰਗਲਜ਼ ਵਿੱਚ ਭਾਰਤ ਨੇ ਪਹਿਲੀ ਵਾਰ ਤਗਮਾ ਜਿੱਤਿਆ

in #wortheum2 years ago

Commonwealth Games 2022: ਭਾਰਤ ਨੂੰ ਰਾਸ਼ਟਰਮੰਡਲ ਖੇਡਾਂ ਦੇ ਛੇਵੇਂ ਦਿਨ ਸਕੁਐਸ਼ (Squash) ਵਿੱਚ ਕਾਂਸੀ ਦਾ ਤਗ਼ਮਾ ਮਿਲਿਆ ਹੈ। ਪੁਰਸ਼ ਸਿੰਗਲਜ਼ ਦੇ ਕਾਂਸੀ ਤਮਗਾ (Bronze Medal) ਮੁਕਾਬਲੇ ਵਿੱਚ ਸੌਰਵ ਘੋਸ਼ਾਲ (Sourav Ghoshal Win Bronze Medal in CWG 2022) ਨੇ ਇੰਗਲੈਂਡ ਦੇ ਜੇਮਸ ਵਿਲਸਟ੍ਰੌਪ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ।ਨਵੀਂ ਦਿੱਲੀ: Commonwealth Games 2022: ਭਾਰਤ ਨੂੰ ਰਾਸ਼ਟਰਮੰਡਲ ਖੇਡਾਂ ਦੇ ਛੇਵੇਂ ਦਿਨ ਸਕੁਐਸ਼ (Squash) ਵਿੱਚ ਕਾਂਸੀ ਦਾ ਤਗ਼ਮਾ ਮਿਲਿਆ ਹੈ। ਪੁਰਸ਼ ਸਿੰਗਲਜ਼ ਦੇ ਕਾਂਸੀ ਤਮਗਾ (Bronze Medal) ਮੁਕਾਬਲੇ ਵਿੱਚ ਸੌਰਵ ਘੋਸ਼ਾਲ (Sourav Ghoshal Win Bronze Medal in CWG 2022) ਨੇ ਇੰਗਲੈਂਡ ਦੇ ਜੇਮਸ ਵਿਲਸਟ੍ਰੌਪ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਮੈਚ 'ਚ ਸੌਰਵ ਨੇ ਸ਼ੁਰੂ ਤੋਂ ਹੀ ਮੇਜ਼ਬਾਨ ਇੰਗਲੈਂਡ ਦੇ ਖਿਡਾਰੀ 'ਤੇ ਦਬਦਬਾ ਬਣਾਇਆ ਅਤੇ ਉਸ ਨੇ ਤੀਜੇ ਗੇਮ ਤੱਕ ਇਸ ਨੂੰ ਬਰਕਰਾਰ ਰੱਖਿਆ। ਸੌਰਵ ਨੇ ਜੇਮਸ ਦੇ ਪਿਤਾ ਮੈਲਕਮ ਤੋਂ ਕੋਚਿੰਗ ਲਈ ਹੈ। ਇਸ ਮੈਚ ਤੋਂ ਪਹਿਲਾਂ ਸੌਰਵ ਦੇ ਖਿਲਾਫ ਜੇਮਸ ਦਾ ਰਿਕਾਰਡ ਮਜ਼ਬੂਤ ​​ਸੀ। ਉਸ ਨੇ ਭਾਰਤੀ ਖਿਡਾਰੀ ਖਿਲਾਫ 8 ਮੈਚ ਜਿੱਤੇ। ਪਰ, ਘੋਸ਼ਾਲ ਕਾਂਸੀ ਦੇ ਤਗਮੇ ਦੇ ਮੈਚ ਵਿੱਚ ਭਾਰੀ ਪਿਆ। ਜੇਮਸ ਨੇ ਪਿਛਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਸੀ।
ਸੌਰਵ ਨੇ ਇਸ ਜਿੱਤ ਨਾਲ ਇਤਿਹਾਸ ਰਚ ਦਿੱਤਾ ਹੈ। ਉਹ ਰਾਸ਼ਟਰਮੰਡਲ ਖੇਡਾਂ ਵਿੱਚ ਸਕੁਐਸ਼ ਦੇ ਸਿੰਗਲ ਈਵੈਂਟ ਵਿੱਚ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਉਸ ਨੇ ਕਾਂਸੀ ਦੇ ਤਗਮੇ ਲਈ ਇੰਗਲੈਂਡ ਦੇ ਸਾਬਕਾ ਵਿਸ਼ਵ ਚੈਂਪੀਅਨ ਵਿਲਸਟ੍ਰੌਪ ਨੂੰ ਇਕਤਰਫਾ ਮੁਕਾਬਲੇ ਵਿਚ 11-6, 11-1 ਅਤੇ 11-4 ਨਾਲ ਹਰਾਇਆ।35 ਸਾਲਾ ਸੌਰਵ ਦੇ ਚਿਹਰੇ 'ਤੇ ਪਹਿਲੀ ਵਾਰ ਸਿੰਗਲਜ਼ ਮੁਕਾਬਲੇ 'ਚ ਤਮਗਾ ਜਿੱਤਣ ਦੀ ਖੁਸ਼ੀ ਸਾਫ ਝਲਕ ਰਹੀ ਸੀ। ਉਸ ਦੀਆਂ ਅੱਖਾਂ ਵਿਚੋਂ ਖੁਸ਼ੀ ਦੇ ਹੰਝੂ ਵਹਿ ਤੁਰੇ। ਸੌਰਵ ਨੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਦੇ ਪਾਲ ਕੋਲ ਨੂੰ ਹਰਾਇਆ ਸੀ। ਇਸ ਤੋਂ ਪਹਿਲਾਂ, ਸੌਰਵ ਨੇ 2018 ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਮਿਕਸਡ ਡਬਲਜ਼ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਰਾਸ਼ਟਰਮੰਡਲ ਖੇਡਾਂ ਵਿੱਚ ਇਹ ਉਸਦਾ ਦੂਜਾ ਤਗਮਾ ਹੈ।ਭਾਰਤ ਨੇ ਇਨ੍ਹਾਂ ਖੇਡਾਂ ਵਿੱਚ ਹੁਣ ਤੱਕ 15 ਤਗਮੇ ਜਿੱਤੇ ਹਨ। ਇਸ ਵਿੱਚ 5 ਸੋਨ, 5 ਚਾਂਦੀ ਅਤੇ 5 ਕਾਂਸੀ ਦੇ ਤਗਮੇ ਸ਼ਾਮਲ ਹਨ। ਕਈ ਖਿਡਾਰੀ ਅਜੇ ਵੀ ਮੈਡਲਾਂ ਦੀ ਦੌੜ ਵਿੱਚ ਹਨ। ਜਦਕਿ ਕਈ ਸਮਾਗਮ ਬਾਕੀ ਹਨ।Screenshot_20220804-111956~2.png