ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਨੂੰ ਪਏ ਵੱਡੇ ਘਾਟਿਆਂ ਦੇ ਮੁਆਵਜ਼ੇ ਲਈ ਵਿੱਤੀ ਪੈਕੇਜ ਮੰਗਿਆ

in #wortheum2 years ago

ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰ ਸਰਕਾਰ ਤੋਂ ਪੰਜਾਬ ਲਈ ਵਿੱਤੀ ਪੈਕੇਜ ਦੀ ਮੰਗ ਕੀਤੀ ਤਾਂ ਜੋ ਹਾਲ ਹੀ ਵਿਚ ਭਾਰੀ ਬਰਸਾਤਾਂ ਕਾਰਨ ਹੜ੍ਹਾਂ ਅਤੇ ਵਾਰ ਵਾਰ ਫਸਲ ਫੇਲ੍ਹ ਹੋਣ ਨਾਲ ਕਿਸਾਨਾਂ ਨੂੰ ਪਏ ਘਾਟੇ ਦਾ ਮੁਆਵਜ਼ਾ ਦਿੱਤਾ ਜਾ ਸਕੇ।
ਸੰਸਦ ਵਿਚ ਬੋਲਦਿਆਂ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਸਿਹਤ ਮੰਤਰੀ ਨੂੰ ਇਹ ਬੇਨਤੀ ਵੀ ਕੀਤੀ ਕਿ ਏਮਜ਼ ਬਠਿੰਡਾ ਦੇ ਟਰੋਮਾ ਸੈਂਟਰ ਨੂੰ ਅਪਗ੍ਰੇਡ ਕਰ ਕੇ 300 ਬੈਡਾਂ ਦਾ ਕਰਨ ਲਈ ਵੀ ਫੰਡਾਂ ਦੀ ਪ੍ਰਵਾਨਗੀ ਦਿੱਤੀ ਜਾਵੇ। ਉਹਨਾਂ ਕਿਹਾ ਕਿ ਸੰਸਥਾ ਦੇ ਐਮਰਜੰਸੀ ਬਲਾਕ ਵਿਚ ਸਿਰਫ 28 ਐਮਰਜੰਸੀ ਮਾਮਲਿਆਂ ਨਾਲ ਨਜਿੱਠਣ ਦੀ ਸਮਰਥਾ ਹੈ। ਉਹਨਾਂ ਕਿਹਾ ਕਿ ਸ਼ਹਿਰ ਵਿਚੋਂ ਤਿੰਨ ਨੈਸ਼ਨਲ ਹਾਈਵੇ ਤੇ ਦੋ ਸਟੇਟ ਹਾਈਵੇ ਲੰਘਦੇ ਹਨ, ਇਸ ਕਾਰਨ ਹਾਦਸੇ ਬਹੁਤ ਹੁੰਦੇ ਹਨ ਤੇ ਇਸ ਤੋਂ ਇਲਾਵਾ ਉਥੇ ਫੌਜੀ ਤੇ ਹਵਾਈ ਫੌਜ ਛਾਉਣੀਆਂ ਵੀ ਹਨ, ਏਮਜ਼ਾ ਬਠਿੰਡਾ ਦਾ ਟਰੋਮਾ ਸੈਂਟਰ ਤੁਰੰਤ ਅਪਗ੍ਰੇਡ ਹੋਣਾ ਚਾਹੀਦਾ ਹੈ।