ਸੁਧੀਰ ਨੇ ਪੈਰਾ ਪਾਵਰਲਿਫਟਿੰਗ ਵਿੱਚ ਇਤਿਹਾਸ ਰਚਿਆ, ਭਾਰਤ ਨੂੰ ਛੇਵਾਂ ਸੋਨ ਤਗਮਾ ਦਿਵਾਇਆ

in #wortheum2 years ago

ਭਾਰਤ ਦੇ ਸੁਧੀਰ ਨੇ ਰਾਸ਼ਟਰਮੰਡਲ ਖੇਡਾਂ ਦੇ ਪੈਰਾ ਪਾਵਰਲਿਫਟਿੰਗ ਈਵੈਂਟ ਦੇ ਪੁਰਸ਼ਾਂ ਦੇ ਹੈਵੀਵੇਟ ਫਾਈਨਲ ਵਿੱਚ ਨਵੇਂ ਰਿਕਾਰਡ ਦੇ ਨਾਲ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ (Sudhir wins Para Powerlifting gold medal) ਦਿੱਤਾ ਹੈ। ਸੁਧੀਰ ਰਾਸ਼ਟਰਮੰਡਲ ਖੇਡਾਂ ਦੇ ਪੈਰਾ ਪਾਵਰਲਿਫਟਿੰਗ ਈਵੈਂਟ ਵਿੱਚ ਸੋਨ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ (Sudhir first Indian to win gold medal in Para Powerlifting) ਹੈ। ਉਸਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 134.5 ਦੇ ਰਿਕਾਰਡ ਸਕੋਰ ਨਾਲ 212 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਗਮਾ ਜਿੱਤਿਆ। ਹਾਲਾਂਕਿ ਸੁਧੀਰ (Sudhir wins gold medal) ਆਪਣੀ ਆਖਰੀ ਕੋਸ਼ਿਸ਼ 'ਚ 217 ਕਿਲੋ ਭਾਰ ਚੁੱਕਣ 'ਚ ਅਸਫਲ ਰਿਹਾ। ਨਾਈਜੀਰੀਆ ਦੇ ਈਕੇਚੁਕਵੂ ਕ੍ਰਿਸਚੀਅਨ ਉਬੀਚੁਕਵੂ ਨੇ 133.6 ਦੇ ਸਕੋਰ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ, ਜਦਕਿ ਸਕਾਟਲੈਂਡ ਦੇ ਮਿਕੀ ਯੂਲ ਨੇ 130.9 ਦੇ ਸਕੋਰ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਕ੍ਰਿਸਚੀਅਨ ਨੇ 197 ਕਿਲੋਗ੍ਰਾਮ ਜਦੋਂਕਿ ਯੂਲ ਨੇ 192 ਕਿਲੋਗ੍ਰਾਮ ਚੁੱਕਿਆ।