ਰੂਸ ਅਤੇ ਯੂਕਰੇਨ ਦੇ ਵਿਚਾਲੇ 24 ਫਰਵਰੀ ਨੁੂੰ ਸ਼ੁਰੂ ਹੋਈ ਜੰਗ ਅਜੇ ਜਾਰੀ ਹੈ

in #world2 years ago

2439 ਯੂਕਰੇਨੀ ਲੜਾਕਿਆਂ ਵਲੋਂ ਰੂਸੀ ਸੈਨਿਕਾਂ ਸਾਹਮਣੇ ਸਰੰਡਰ
ਕੀਵ, 21 ਮਈ, ਹ.ਬ. : ਰੂਸ ਅਤੇ ਯੂਕਰੇਨ ਦੇ ਵਿਚਾਲੇ 24 ਫਰਵਰੀ ਨੁੂੰ ਸ਼ੁਰੂ ਹੋਈ ਜੰਗ ਅਜੇ ਜਾਰੀ ਹੈ। ਸ਼ੁੱਕਰਵਾਰ ਨੂੰ ਰੂਸ ਨੇ ਦਾਅਵਾ ਕੀਤਾ ਕਿ ਸੈਨਾ ਨੇ ਯੂਕਰੇਨ ਦੇ ਮਾਰਿਉਪੋਲ 'ਤੇ ਕਬਜ਼ਾ ਕਰ ਲਿਆ ਹੈ। ਰੂਸ ਨੇ ਇਸ ਨੂੰ ਯੂਕਰੇਨ ਦੇ ਖ਼ਿਲਾਫ਼ ਹੁਣ ਤੱਕ ਦੀ ਅਪਣੀ ਸਭ ਤੋਂ ਵੱਡੀ ਜਿੱਤ ਦੱਸਿਆ।ਰੂਸ ਦਾ ਦਾਅਵਾ ਹੈ ਕਿ ਮਾਰਿਉਪੋਲ ਦੇ ਸਟੀਲ ਪਲਾਂਟ ਵਿਚ ਲੁਕੇ 2439 ਯੂਕਰੇਨੀ ਲੜਾਕਿਆਂ ਨੇ ਰੂਸੀ ਸੈਨਿਕਾਂ ਦੇ ਸਾਹਮਣੇ ਸਰੰਡਰ ਕਰ ਦਿੱਤਾ। ਸਟੀਲ ਪਲਾਂਟ ਵਿਚ ਲੁਕੇ ਸੈਨਿਕ ਅਪਣੀ ਪਤਨੀਆਂ ਨੂੰ ਇਮੋਸ਼ਨਲ ਮੈਸੇਜ ਭੇਜ ਰਹੇ ਹਨ। ਇਸ ਵਿਚ ਉਹ ਜ਼ਿਕਰ ਕਰ ਰਹੇ ਹਨ ਕਿ ਸ਼ਾਇਦ ਹੁਣ ਅਸੀਂ ਕਦੇ ਵਾਪਸ ਨਹੀਂ ਆਵਾਂਗੇ। ਪਲਾਂਟ ਵਿਚ ਲੁਕੇ ਯੂਕਰੇਨੀ ਸੈਨਿਕ ਮਰੀਨ ਦੀ ਪਤਨੀ ਓਲਗਾ ਅਪਣੇ ਹੰਝੂ ਸਾਫ ਕਰਦੇ ਹੋਏ ਦੱਸਦੀ ਹੈ ਕਿ ਉਨ੍ਹਾਂ ਦੇ ਪਤੀ ਨੇ ਲਿਖਿਆ, ਹੁਣ ਅਸੀਂ ਰੂਸ ਸੈਨਾ ਦੇ ਸਾਹਮਣੇ ਆਤਮ ਸਮਰਪਣ ਕਰ ਰਹੇ ਹਾਂ। ਮੈਨੂੰ ਨਹੀਂ ਪਤਾ ਕਿ ਹੁਣ ਮਿਲ ਸਕਾਂਗਾ ਕਿ ਨਹੀਂ। ਰੂਸ ਦੀ ਸਮਾਚਾਰ ਏਜੰਸੀ ਨੇ ਮੰਤਰਾਲੇ ਦੇ ਹਵਾਲੇ ਤੋਂ ਕਿਹਾ ਕਿ ਅਜੋਵਸਟਲ ਵਿਚ ਲੁਕੇ 500 ਹੋਰ ਯੂਕਰੇਨੀ ਲੜਾਕਿਆਂ ਨੇ ਰੂਸ ਦੇ ਸਾਹਮਣੇ ਸਰੰਡਰ ਕਰ ਦਿੱਤਾ।
ਹਾਲਾਂਕਿ ਅਜੇ ਤੱਕ ਯੂਕਰੇਨ ਵਲੋਂ ਇਸ ਬਾਰੇ ਵਿਚ ਕੋਈ ਬਿਆਨ ਨਹੀਂ ਆਇਆ। ਇਸ ਜੰਗ ਵਿਚ ਹੁਣ ਤੱਕ ਯੂਕਰੇਨ ਦੇ 20 ਹਜ਼ਾਰ ਤੋਂ ਜ਼ਿਆਦਾ ਨਾਗਰਿਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਹੈ।
ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ Çਲੰਡਾ ਥੋਮਸ ਗਰੀਨਫੀਲਡ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਜੰਗ ਨਾਲ ਦੁਨੀਆ ਭਰ ਵਿਚ ਭੋਜਨ ਦੀ ਕਮੀ ਦਾ ਖ਼ਤਰਾ ਵਧਦਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਰੂਸ ਨੇ ਯੂਕਰੇਨ ਦੀ ਬੰਦਰਗਾਹਾਂ 'ਤੇ ਇੱਕ ਤਰ੍ਹਾਂ ਨਾਲ ਕਬਜ਼ਾ ਕਰ ਲਿਆ। ਇਸ ਨਾਲ ਦੁਨੀਆ ਭਰ ਵਿਚ ਭੋਜਨ ਦੀ ਕਮੀ ਦੀ ਆਸ਼ੰਕਾ ਦਾ ਪੱਧਰ ਦਸ 'ਤੇ ਪਹੁੰਚ ਗਿਆ। ਜੇਕਰ ਸਥਿਤੀ ਵਿਚ ਸੁਧਾਰ ਨਾ ਹੋਇਆ ਤਾਂ ਭਵਿੱਖ ਵਿਚ ਵੱਡੇ ਸੰਕਟ ਨਾਲ ਨਿਪਟਣ ਲਈ ਤਿਆਰ ਰਹਿਣਾ ਚਾਹੀਦਾ।
ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੇ ਕਿਹਾ ਕਿ ਖਾਰਕੀਵ ਇਲਾਕੇ ਵਿਚ ਰੂਸ ਨੇ ਮਿਜ਼ਾਈਲ ਹਮਲੇ ਕੀਤੇ ਹਨ। ਸੈਨਾ ਨੇ ਇੱਕ ਕਲਚਰਲ ਸੈਂਟਰ ਨੂੰ ਨਿਸ਼ਾਨਾ ਬਣਾਇਆ , ਇਸ ਵਿਚ 7 ਲੋਕ ਜ਼ਖਮੀ ਹੋ ਗਏ। ਜ਼ੈਲੈਂਸਕੀ ਨੇ ਰੂਸ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਰੂਸ ਸਕੂਲਾਂ ਤੇ ਸੱਭਿਆਚਾਰਕ ਕੇਂਦਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ।n38772727216531523205904441cec56dab04591b42d13dd10a345014febd996d6f306b2d4456676d3d5086.jpg