ਮੈਸ ਵਿਚ ਮਾੜੇ ਖਾਣੇ ਦੀ ਦੁਹਾਈ ਪਾਉਣ ਵਾਲਾ ਸਿਪਾਹੀ ਲੰਬੀ ਛੁੱਟੀ 'ਤੇ ਭੇਜਿਆ, ਵੀਡੀਓ ਹੋਈ ਸੀ ਵਾਇਰਲ

in #up2 years ago

ਯੂਪੀ ਦੇ ਫ਼ਿਰੋਜ਼ਾਬਾਦ ਦੇ ਜ਼ਿਲ੍ਹਾ ਕਚਹਿਰੀ ਗੇਟ ਦੇ ਸਾਹਮਣੇ ਸੜਕ 'ਤੇ ਇੱਕ ਸਿਪਾਹੀ ਵੱਲੋਂ ਹੱਥ ਵਿੱਚ ਖਾਣੇ ਦੀ ਪਲੇਟ ਲੈ ਕੇ ਹੰਗਾਮਾ ਕਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਏਡੀਜੀ ਨੇ ਪੁਲਿਸ ਲਾਈਨ ਜਾ ਕੇ ਖਾਣੇ ਦੀ ਮੈਸ ਦਾ ਮੁਆਇਨਾ ਕੀਤਾਦੱਸ ਦਈਏ ਕਿ ਕੁਝ ਦਿਨ ਪਹਿਲਾਂ ਮਨੋਜ ਨਾਂ ਦੇ ਸਿਪਾਹੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਇਆ ਸੀ। ਜਿਸ ਵਿੱਚ ਸਿਪਾਹੀ ਹੱਥ ਵਿੱਚ ਖਾਣੇ ਦੀ ਥਾਲੀ ਲੈ ਕੇ ਸੜਕ 'ਤੇ ਆ ਗਿਆ ਅਤੇ ਭੋਜਨ ਦੀ ਗੁਣਵੱਤਾ ਨੂੰ ਲੈ ਕੇ ਰੋਣ ਲੱਗਾ।890c-16604550593x2.jpg

ਇਸ ਦੇ ਨਾਲ ਹੀ ਏਡੀਜੀ ਰਾਜੀਵ ਕ੍ਰਿਸ਼ਨ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਫ਼ਿਰੋਜ਼ਾਬਾਦ ਪੁਲਿਸ ਲਾਈਨ ਪੁੱਜੇ, ਜਿੱਥੇ ਉਨ੍ਹਾਂ ਨੇ ਖਾਣੇ ਦੀ ਕੰਟੀਨ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਖਾਣੇ ਦਾ ਮੇਨੂ ਕਾਰਡ ਦੇਖਿਆ ਅਤੇ ਕੰਟੀਨ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਡੀਜੀ ਨੇ ਕਿਹਾ ਕਿ ਕਾਂਸਟੇਬਲ ਦੁਆਰਾ ਖਾਣੇ ਦੀ ਗੁਣਵੱਤਾ ਬਾਰੇ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਮੈਸ ਦੀ ਜਾਂਚ ਕੀਤੀ ਗਈ ਹੈ। ਉਂਜ ਤਾਂ ਜੇਕਰ ਕਿਸੇ ਸਿਪਾਹੀ ਨੂੰ ਖਾਣੇ ਨੂੰ ਲੈ ਕੇ ਕੋਈ ਦਿੱਕਤ ਆਉਂਦੀ ਹੈ ਤਾਂ ਉਸ ਨੂੰ ਅਨੁਸ਼ਾਸਨ 'ਚ ਰਹਿ ਕੇ ਆਪਣੇ ਮਨ ਦੀ ਗੱਲ ਕਰਨੀ ਚਾਹੀਦੀ ਹੈ ਪਰ ਇਸ ਕੰਟੀਨ 'ਚ 250 ਦੇ ਕਰੀਬ ਸਿਪਾਹੀ ਖਾਣਾ ਖਾਂਦੇ ਹਨ। ਕਿਸੇ ਸਿਪਾਹੀ ਨੇ ਕੋਈ ਸ਼ਿਕਾਇਤ ਨਹੀਂ ਕੀਤੀ।

ਦੂਜੇ ਪਾਸੇ ਕਾਂਸਟੇਬਲ ਨੂੰ ਛੁੱਟੀ 'ਤੇ ਭੇਜਣ ਦੇ ਸਵਾਲ 'ਤੇ ਐੱਸਐੱਸਪੀ ਅਸ਼ੀਸ਼ ਤਿਵਾੜੀ ਨੇ ਕਿਹਾ ਸੀ ਕਿ ਕਾਂਸਟੇਬਲ ਨੇ ਛੁੱਟੀ ਲਈ ਅਰਜ਼ੀ ਦਿੱਤੀ ਸੀ, ਜਿਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਜਿੱਥੋਂ ਤੱਕ ਮੈਸ ਦੇ ਖਾਣੇ ਦਾ ਸਵਾਲ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।