ਸਰਕਾਰ ਨਹਿਰਾਂ, ਸੂਇਆਂ ਦੀ ਖਲਵਾਈ ਕਰਵਾ ਕੇ ਪਾਣੀ ਖੇਤਾਂ ਤੱਕ ਪਹੁੰਚਦਾ ਕਰੇ, ਕੰਗ, ਵੜਿੰਗ

in #tarntaran2 years ago

IMG-20220514-WA0038.jpg ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸ਼ਹੀਦ ਬਾਬਾ ਬਲਾਕਾ ਸਿੰਘ ਜੀ ਕੰਗ ਜੋਨ ਦੇ ਆਗੂ ਹਰਬਿੰਦਰਜੀਤ ਸਿੰਘ ਕੰਗ ਇਕਬਾਲ ਸਿੰਘ ਵੜਿੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਲੋਕ ਨਹਿਰ ਸੂਇਆਂ ਚ ਪਾਣੀ ਦੇਖਣ ਤੋਂ ਤਰਸ ਰਹੇ ਹਨ। ਆਗੂਆਂ ਨੇ ਕਿਹਾ ਪੰਜਾਬ ਸਰਕਾਰ ਸੂਏ ਨਹਿਰਾਂ ਦੀ ਖਲਵਾਈ ਕਰਵਾ ਕੇ ਪਾਣੀ ਟੈਲਾਂ ਤੱਕ ਪਹੁੰਚਦਾ ਕਰੇ। ਤਾਂ ਜੋ ਕਿਸਾਨ ਆਪਣੀ ਫ਼ਸਲ ਨੂੰ ਨਹਿਰੀ ਪਾਣੀ ਲਾ ਸਕਣ, ਜਿਸ ਨਾਲ ਬਿਜਲੀ ਅਤੇ ਧਰਤੀ ਹੇਠੋਂ ਨਿਕਲਣ ਵਾਲੇ ਪਾਣੀ ਦੀ ਬੱਚਤ ਹੋਵੇਗੀ। ਉਨ੍ਹਾਂ ਕਿਹਾ ਇਸ ਸਬੰਧੀ ਪਿਛਲੇ ਸਮਿਆਂ ਚ ਲਗਾਤਾਰ ਮੰਗ ਪੱਤਰ ਪੰਜਾਬ ਸਰਕਾਰ ਅਤੇ ਨਹਿਰ ਮਹਿਕਮੇ ਦੇ ਅਧਿਕਾਰੀਆਂ ਨੂੰ ਦੇ ਚੁੱਕੇ ਹਾਂ। ਪਰ ਪ੍ਰਸ਼ਾਸਨ ਅਤੇ ਸਰਕਾਰ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦੇ ਰਹੀ।