ਡੀ ਐਸ ਪੀ ਗੋਇੰਦਵਾਲ ਸਾਹਿਬ ਦੇ ਵਿਸ਼ਵਾਸ ਤੋਂ ਬਾਅਦ 8 ਜੂਨ ਨੂੰ ਲੱਗਣ ਵਾਲ਼ਾ ਧਰਨਾ 12 ਜੂਨ ਤੱਕ ਮੁਲਤਵੀ, ਕੰਗ, ਵੜਿੰਗ

in #tarntaran2 years ago

IMG-20220606-WA0047.jpg
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸ਼ਹੀਦ ਬਾਬਾ ਬਲਾਕਾ ਸਿੰਘ ਜੀ ਕੰਗ ਜੋਨ ਦੇ ਆਗੂ ਹਰਬਿੰਦਰਜੀਤ ਸਿੰਘ ਕੰਗ ਇਕਬਾਲ ਸਿੰਘ ਵੜਿੰਗ ਨੇ ਪ੍ਰੈਸ ਨੂੰ ਜਾਣਕਾਰੀ ਦੇਂਦਿਆਂ ਦੱਸਿਆ ਕਿ ਪੁਲਿਸ ਚੌਕੀ ਕੰਗ ਵਿਖੇ ਜੋ ਵੱਖ ਵੱਖ ਮਸਲ਼ਿਆਂ ਨੂੰ ਧਰਨਾ 8 ਜੂਨ ਲ਼ੱਗਣਾ ਸੀ। ਉਹ ਮਸਲੇ ਅੱਜ ਡੀਐਸਪੀ ਗੋਇੰਦਵਾਲ ਸਾਹਿਬ ਪ੍ਰੀਤਇੰਦਰ ਸਿੰਘ ਨਾਲ ਬੈਠ ਕੇ ਵਿਚਾਰ ਲਏ ਗਏ ਹਨ। ਕੁਝ ਮਸਲੇ ਮੋਕੇ ਤੇ ਹੀ ਹੱਲ ਕਰ ਲਏ ਗਏ ਹਨ।ਤੇ ਕੁਝ ਮਸਲਿਆਂ ਤੇ ਡੀ ਐਸ ਪੀ ਸਾਹਬ ਨੇ ਵਿਸ਼ਵਾਸ ਦਿਵਾਇਆ ਕਿ ਇਕ ਹਫਤੇ ਦੇ ਅੰਦਰ ਅੰਦਰ ਹਲ਼ ਕਰ ਦਿੱਤੇ ਜਾਣਗੇ ਵਿਸ਼ਵਾਸ ਤੋਂ ਬਾਅਦ 8 ਜੂਨ ਨੂੰ ਲੱਗਣ ਵਾਲਾ ਧਰਨਾ 12 ਜੂਨ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅਗਰ 12 ਜੂਨ ਤੱਕ ਰਹਿੰਦੇ ਮਸਲੇ ਨਹੀਂ ਹੁੰਦੇ ਤਾਂ 13 ਜੂਨ ਦਿਨ ਸੋਮਵਾਰ ਨੂੰ ਪੁਲਿਸ ਚੌਕੀ ਕੰਗ ਅੱਗੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਸਤਨਾਮ ਸਿੰਘ ਕੱਲਾ ਹਰਭਿੰਦਰ ਸਿੰਘ ਮਾਲਚੱਕ ਤਰਸੇਮ ਸਿੰਘ ਬਾਬਾ ਪਰਮਜੀਤ ਸਿੰਘ ਕੰਗ ਅਮਰਜੀਤ ਸਿੰਘ ਡਾ: ਸੁਰਜੀਤ ਸਿੰਘ ਆਦਿ ਆਗੂ ਹਾਜ਼ਰ ਸਨ।