ਆਪ ਟੀਮ ਵਲੋਂ ਵੰਡੀਆਂ ਟਰਾਫੀਆਂ ਤੇ ਮੈਡਲ

in #tarntaran2 years ago

ਰਵੀ ਖਹਿਰਾ, ਤਰਨ ਤਾਰਨIMG-20220520-WA0007.jpg

ਬਲਾਕ ਰਈਆ ਦੇ ਪਿੰਡ ਭਿੰਡਰ ਚ ਸਰਕਾਰੀ ਸਕੂਲ ਦੇ ਪੰਜਵੀ ਕਲਾਸ ਦੇ ਬੱਚਿਆਂ ਨੂੰ ਕੀਤਾ ਸਨਮਾਨਿਤ | ਵਿੱਦਿਆ ਦੇ ਖੇਤਰ ਵਿੱਚ ਸਰਕਾਰਾਂ ਹਮੇਸ਼ਾਂ ਸਮੇਂ ਅਨੁਸਾਰ ਆਪਣਾ ਯੋਗਦਾਨ ਪਾਉਂਦੀਆਂ ਆਈਆਂ ਨੇ | ਕਿਸੇ ਮੁਕਾਮ ਤੱਕ ਪਹੁੰਚਣ ਲਈ ਸਾਨੂੰ ਹਮੇਸ਼ਾਂ ਆਪਣੀ ਜ਼ਿੰਦਗ਼ੀ ਵਿੱਚ ਸੰਗਰਸ਼ ਵਿੱਚੋ ਗੁਜਰਨਾ ਪੈਂਦਾ ਹੈ ਅਤੇ ਜੇਕਰ ਸੰਗਰਸ਼ ਕਰਦਿਆਂ ਸਾਨੂੰ ਚੰਗੀ ਸਿੱਖਿਆ ਅਤੇ ਸਹੀ ਦਿਸ਼ਾ ਮਿਲ਼ ਜਾਵੇ ਤਾਂ ਇਹ ਰਾਹ ਹੋਰ ਸੌਖਾਲਾ ਹੋ ਜਾਂਦਾ ਹੈ | ਇਸੇ ਤਰਾਂ ਹੀ ਪਿੰਡ ਭਿੰਡਰ ਦੇ ਸਰਕਾਰੀ ਸਕੂਲ ਚ ਪੜ ਰਹੇ ਬੱਚਿਆਂ ਨੂੰ ਉੱਚੇਰੀ ਵਿੱਦਿਆ ਹਾਸਿਲ ਕਰਾਉਣ ਚ ਅਧਿਆਪਕ ਆਪਣਾ ਯੋਗਦਾਨ ਵਧੀਆ ਢੰਗ ਨਾਲ ਪਾ ਰਹੇ ਹਨ | ਇਸ ਸਕੂਲ ਦੇ ਸਾਲ 2021-22 ਸਮੈਸਟਰ ਦੇ ਪੰਜਵੀ ਕਲਾਸ ਦੇ ਬੋਰਡ ਦੇ ਪੇਪਰਾਂ ਚੋ ਬੱਚਿਆਂ ਨੇ ਬਹੁਤ ਚੰਗੇ ਨੰਬਰ ਲਏ ਹਨ | ਜਿੰਨਾ ਦਾ ਸਾਰਾ ਸਰੇਹ ਅਧਿਆਪਕਾਂ ਨੂੰ ਜਾਂਦਾ ਹੈ | ਇਸ ਨੂੰ ਦੋ ਕਦਮ ਅੱਗੇ ਵਧਾਉਂਦਿਆਂ ਪਿੰਡ ਭਿੰਡਰ ਦੀ ਆਪ ਟੀਮ ਵਲੋਂ ਇੱਕ ਬਹੁਤ ਵਧੀਆ ਉਪਰਾਲਾ ਕਰਦਿਆਂ ਹੋਇਆਂ ਸਾਰੇ ਬੱਚਿਆਂ ਨੂੰ ਚੰਗੇ ਨੰਬਰ ਲੈਣ ਲਈ ਸਰਾਹਿਆ ਅਤੇ ਪਹਿਲੇ ਸਥਾਨ ਅਮਰੀਨ ਕੌਰ ਦੂਜੇ ਤੇ ਨਵਜੋਤ ਕੌਰ ਤੀਜੇ ਨੰਬਰ ਤੇ ਜਰਮਨਪ੍ਰੀਤ ਸਿੰਘ ਨੂੰ ਟਰਾਫੀਆਂ ਦੇ ਕੇ ਹੌਸਲਾਂ ਅਫ਼ਜਾਈ ਕੀਤੀ ਤੇ ਬਾਕੀ ਬੱਚਿਆਂ ਨੂੰ ਮੈਡਲ ਦੇ ਕੇ ਅਤੇ ਕਾਪੀਆਂ ਦੇ ਕੇ ਨਿਵਾਜਿਆ | ਜਦਕਿ ਪਿੰਡ ਦੇ ਪੰਚਾਇਤ ਮੈਂਬਰ ਅਤੇ ਹੋਰ ਮੋਹਤਬਰ ਆਗੂ ਵੀ ਹਾਜ਼ਰ ਹੋਏ | ਜਿੰਨਾ ਦੇ ਨਾਮ ਹਰਪ੍ਰੀਤ ਸਿੰਘ, ਸ਼ੁਭਕਰਮਨਜੀਤ ਸਿੰਘ, ਸੁਖਚੈਨ ਸਿੰਘ, ਜਸਪਾਲ ਸਿੰਘ, ਸਤਿੰਦਰਬੀਰ ਸਿੰਘ, ਜਤਿੰਦਰ ਸਿੰਘ, ਗੁਰਜੰਟ ਸਿੰਘ ਨਰਿੰਦਰ ਸਿੰਘ, ਨੰਦ ਕਿਸ਼ੋਰ, ਪ੍ਰਭਦੀਪ ਸਿੰਘ, ਡਾ: ਬੱਲ, ਆਦਿ ਹਾਜ਼ਰ ਸਨ | ਸਕੂਲ ਦੇ ਸਟਾਫ਼ ਵਿੱਚ ਬਲਾਕ ਸਿੱਖਿਆ ਅਫ਼ਸਰ ਦਿਲਬਾਗ ਸਿੰਘ, ਮੁੱਖ ਅਧਿਆਪਕ ਰਗਵਿੰਦਰ ਸਿੰਘ ਅਤੇ ਅਧਿਆਪਕ ਮਹਿੰਦਰ ਸਿੰਘ, ਕਸ਼ਮੀਰ ਸਿੰਘ, ਅਮਰਿੰਦਰ ਸਿੰਘ, ਮਨਦੀਪ ਕੌਰ ਅਤੇ ਸੁਖਜਿੰਦਰ ਕੌਰ ਹਾਜ਼ਰ ਸਨ |