ਪਿੰਡ ਬੋਦੇਵਾਲ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਹੋਈ ਚੋਣ।( ਹਰਜੀਤ ਸਿੰਘ ਬਣੇ ਪ੍ਰਧਾਨ ‌)

in #tarntaran2 years ago

IMG-20220522-WA0020.jpg

ਕਿਸਾਨ ਮਜ਼ਦੂਰ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਬੋਦੇਵਾਲ ਵਿਖੇ ਇਕ ਮੀਟਿੰਗ ਪ੍ਰਧਾਨ ਦਿਆਲ ਸਿੰਘ ਮੀਆਵਿੰਡ,ਜੋਨ ਸਕੱਤਰ ਸਤਨਾਮ ਸਿੰਘ ਖੋਜਕੀਪੁਰ,ਜੋਨ ਦੇ ਪ੍ਰੈਸ ਸਕੱਤਰ ਹਰਜਿੰਦਰ ਸਿੰਘ ਘੱਗੇ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪਿੰਡ ਦੇ ਕਿਸਾਨ ਮਜ਼ਦੂਰ ਅਤੇ ਬੀਬੀਆਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਦੇ ਮਸਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਜੇਕਰ ਕੋਈ ਵੀ ਸਮੱਸਿਆ ਜਿਵੇ ਟਰਾਂਸਫਰ ਦਾ ਸੜ ਜਾਣਾ, ਤਾਰਾਂ ਢਿੱਲੀਆਂ ਕਿਤੇ ਖੰਭਿਆਂ ਸਬੰਧੀ ਦਿੱਕਤ ਹੋਵੇ ਜਾਂ ਕੋਈ ਬਿਜਲੀ ਮੁਲਾਜਮ ਜਾਣ ਬੁੱਝ ਕੇ ਕੰਮ ਨਾ ਕਰਦੇ ਹੋਣ ਖੱਜਲ ਖੁਆਰ ਕਰਦੇ ਹੋਣ ਤਾਂ ਜਥੇਬੰਦੀ ਦੇ ਧਿਆਨ ਵਿੱਚ ਲਿਆਂਦਾ ਜਾਵੇ ਜਿਸ ਨੂੰ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਤੁਰੰਤ ਹਲ ਕਰਵਾਇਆ ਜਾਵੇਗਾ ਇਸ ਮੌਕੇ ਨਵੀ ਇਕਾਈ ਦਾ ਗਠਨ ਕੀਤਾ ਗਿਆ ਜਿਸ ਵਿੱਚ ਹਰਜੀਤ ਸਿੰਘ ਪ੍ਰਧਾਨ,ਪ੍ਰਦੀਪ ਸਿੰਘ ਸਕੱਤਰ,ਹਰਭਜਨ ਸਿੰਘ ਖਜਾਨਚੀ,ਜਰਮਨ ਸਿੰਘ ਸੀਨੀਅਰ ਮੀਤ ਪ੍ਰਧਾਨ,ਨਿਰਮਲ ਸਿੰਘ ਮੀਤ ਪ੍ਰਧਾਨ, ਸੰਤੋਖ਼ ਸਿੰਘ ਮੀਤ ਸਕੱਤਰ,ਨਿਸਾਨ ਸਿੰਘ ਪ੍ਰੈਸ ਸਕੱਤਰ,ਕਰਮ ਸਿੰਘ ਜਥੇਬੰਦਕ ਸਕੱਤਰ, ਸਰਬਜੀਤ ਸਿੰਘ ਸਲਾਹਕਾਰ, ਸੁਖਵਿੰਦਰ ਸਿੰਘ ਅਤੇ ਸੁਖਦੇਵ ਸਿੰਘ ਸਮੇਤ ਗਿਆਰਾਂ ਮੈਂਬਰੀ ਕਮੇਟੀ ਦੇ ਮੈਂਬਰ ਚੁਣੇ ਗਏ।
✍️ ਹਰਜਿੰਦਰ ਸਿੰਘ ਘੱਗੇ।