ਤਰਨਤਾਰਨ ਵਿੱਚ ਮਿਲੀ ਆਰ.ਡੀ.ਐਕਸ ਦੀ ਖੇਪ ਅਤੇ ਹਥਿਆਰ ਪੰਜਾਬ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ-

in #tarntaran2 years ago

ਤਰਨਤਾਰਨ (ਰਵੀ ਖਹਿਰਾ)- ਪੰਜਾਬ ਨੂੰ ਦਹਿਲਾਉਣ ਲਈ ਅਤਿਵਾਦ ਵੱਲੋਂ ਰਚੀ ਜਾ ਰਹੀ ਸਾਜ਼ਿਸ਼ ਨੂੰ ਜਿਸ ਤਰ੍ਹਾਂ ਨਾਕਾਮ ਕਰਦੇ ਹੋਏ ਪੁਲਸ ਨੇ ਕਰਨਾਲ ਤੋਂ ਆਰ.ਡੀ.ਐਕਸ ਦੀਆਂ ਖੇਪਾਂ ਬਰਾਮਦ ਕੀਤੀਆਂ ਸਨ ਉਸੇ ਕੜੀ ਨਾਲ ਜੁੜੀ ਹੋਈ ਇੱਕ ਹੋਰ ਵੱਡੀ ਖੇਪ ਤਰਨਤਾਰਨ ਪੁਲਿਸ ਵੱਲੋਂ ਬਰਾਮਦ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।ਇਸ ਦੇ ਨਾਲ ਹੀ ਪੁਲਸ ਵੱਲੋਂ ਹੋਰ ਮਾਮਲਿਆਂ ਵਿੱਚ ਹਥਿਆਰ ਵੀ ਬਰਾਮਦ ਕੀਤੇ ਗਏ ਹਨ ਜਿਸ ਦਾ ਪੁਲੀਸ ਵੱਲੋਂ ਬਾਅਦ ਦੁਪਹਿਰ ਪ੍ਰੈੱਸ ਕਾਨਫਰੰਸ ਰਾਹੀਂ ਖੁਲਾਸਾ ਕੀਤੇ ਜਾਣ ਦੀ ਸੰਭਾਵਨਾ ਹੈ ।
ਸੂਤਰਾਂ ਅਨੁਸਾਰ ਬਰਾਮਦ ਕੀਤੀ ਗਈ ਆਰਡੀਐਕਸ ਵਰਗੇ ਪਦਾਰਥ ਨੂੰ ਇੱਕ ਬੋਰੀ ਵਿੱਚ ਪਾ ਕੇ ਰੱਖਿਆ ਗਿਆ ਸੀ ਜਿਸ ਦਾ ਵਜ਼ਨ ਕਰੀਬ ਚਾਰ ਕਿੱਲੋ ਦੱਸਿਆ ਜਾ ਰਿਹਾ ਹੈ ਜਿਸ ਨੂੰ ਸੈੱਟ ਸਮੇਤ ਤਿਆਰ ਕਰਕੇ ਰੱਖਿਆ ਗਿਆ ਸੀ।
ਜ਼ਿਲ੍ਹੇ ਦੇ ਐੱਸ.ਐੱਸ.ਪੀ ਰਣਜੀਤ ਸਿੰਘ ਢਿੱਲੋਂ ਵੱਲੋਂ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਮਾੜੇ ਅਨਸਰਾਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਅਤੇ ਗੁਆਂਢੀ ਦੇਸ਼ਾਂ ਵਿੱਚ ਬੈਠੇ ਅਤਿਵਾਦੀ ਸੰਗਠਨਾਂ ਦੀਆ ਗਤੀਵਿਧੀਆਂ ਉੱਪਰ ਨਜ਼ਰ ਰੱਖਣ ਲਈ ਕੀਤੀ ਗਈ ਸਖਤੀ ਤੋਂ ਬਾਅਦ ਬੀਤੀ ਦੇਰ ਰਾਤ ਪੁਲਸ ਨੇ ਇਕ ਖੰਡਰ ਇਮਾਰਤ ਵਿੱਚੋਂ ਧਮਾਕੇਖੇਜ਼ ਸਮੱਗਰੀ ਦੀ ਖੇਪ ਸੀ.ਆਈ.ਏ ਸਟਾਫ ਵੱਲੋਂ ਬਰਾਮਦ ਕੀਤੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਬਰਾਮਦ ਕੀਤੀ ਗਈ ਖੇਪ ਵਿਚ ਆਰ.ਡੀ.ਐਕਸ ਮੌਜੂਦ ਸੀ ਜਿਸ ਬਾਬਤ ਫਿਲਹਾਲ ਪੁਲਸ ਕੋਈ ਗੱਲ ਕਰਨ ਲਈ ਤਿਆਰ ਨਹੀਂ ਹੈ।ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਜ਼ਿਲ੍ਹਾ ਪੁਲੀਸ ਵੱਲੋਂ ਅਤਿਵਾਦੀ ਸੰਗਠਨ ਨਾਲ ਜੁੜੇ ਕੁਝ ਵਿਅਕਤੀਆਂ ਪਾਸੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ।ਇੰਨਾ ਹੀ ਨਹੀਂ ਪੁਲਸ ਵੱਲੋਂ ਧਮਾਕੇਖੇਜ਼ ਸਮੱਗਰੀ ਨਾਲ ਸੰਬੰਧਤ ਕੁੱਝ ਵਿਅਕਤੀਆ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਇਸ ਸੰਬੰਧੀ ਐੱਸ ਐੱਸ ਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪ੍ਰੈੱਸ ਕਾਨਫ਼ਰੰਸ ਰਹੀ ਮੀਡੀਆ ਨੂੰ ਸਾਰੀ ਜਾਣਕਾਰੀ ਜਲਦ ਦੇਣਗੇ।