ਪਿੰਡ ਬਹਾਦਰਪੁਰ ਅਤੇ ਪਿੰਡ ਲਿੱਧੜ ਵਿਖੇ ਨਵੀਆਂ ਇਕਾਈਆਂ ਦਾ ਗਠਨ।

in #tarntaran2 years ago

IMG-20220521-WA0028.jpg
ਕਿਸਾਨ ਮਜ਼ਦੂਰ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਅਧੀਨ ਆਉਂਦੇ ਪਿੰਡ ਬਹਾਦਰਪੁਰ ਅਤੇ ਲਿੱਧੜ ਵਿਖੇ ਜੋਨ ਪ੍ਰਧਾਨ ਮੁਖਤਾਰ ਸਿੰਘ ਬਿਹਾਰੀਪੁਰ,ਜੋਨ ਸਕੱਤਰ ਸਤਨਾਮ ਸਿੰਘ ਖੋਜਕੀਪੁਰ,ਜੋਨ ਦੇ ਪ੍ਰੈਸ ਸਕੱਤਰ ਹਰਜਿੰਦਰ ਸਿੰਘ ਘੱਗੇ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਵੈਰੋਵਾਲ ਬਾਵੇ, ਪਰਮਜੀਤ ਸਿੰਘ ਬਾਠ ਅਤੇ ਲਵਜੀਤ ਸਿੰਘ ਖੋਜਕੀਪੁਰ ਆਦਿ ਆਗੂਆਂ ਦੀ ਟੀਮ ਵੱਲੋ ਪਿੰਡਾਂ ਚ ਜਾ ਕੇ ਦੋਹਾਂ ਪਿੰਡਾਂ ਦੀਆਂ ਇਕਾਈਆਂ ਦੀ ਚੋਣ ਕੀਤੀ ਗਈ ਜਿਸ ਵਿੱਚ ਪਿੰਡ ਬਹਾਦਰਪੁਰ ਦਾ ਇਕਾਈ ਪ੍ਰਧਾਨ ਤਜਿੰਦਰ ਸਿੰਘ, ਜਗਤਾਰ ਸਿੰਘ ਸਕੱਤਰ, ਸੁਖਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ, ਕੰਵਰਜੀਤ ਸਿੰਘ ਖਜਾਨਚੀ, ਸਰਬਜੀਤ ਸਿੰਘ ਮੀਤ ਖਜਾਨਚੀ, ਤਜਿੰਦਰ ਸਿੰਘ ਮੀਤ ਸਕੱਤਰ, ਦਲਜੀਤ ਸਿੰਘ ਜਥੇਬੰਦਕ ਸਕੱਤਰ,ਸੁਖਰਾਜ ਸਿੰਘ ਮੀਤ ਸਕੱਤਰ, ਅਮਨਪ੍ਰੀਤ ਸਿੰਘ ਪ੍ਰੈਸ ਸਕੱਤਰ, ਇੰਦਰਜੀਤ ਸਿੰਘ ਅਤੇ ਹਰਕਿਰਤ ਸਿੰਘ ਆਦਿ ਮੈਂਬਰ ਚੁਣੇ ਗਏ। ਇਸੇ ਤਰ੍ਹਾਂ ਪਿੰਡ ਲਿੱਧੜ ਸ਼ਮਸ਼ੇਰ ਸਿੰਘ ਪ੍ਰਧਾਨ,ਮੰਗਲ ਸਿੰਘ ਸਕੱਤਰ,ਹੀਰਾ ਸਿੰਘ ਸੀਨੀਅਰ ਮੀਤ ਪ੍ਰਧਾਨ, ਸਰਬਜੀਤ ਸਿੰਘ ਖਜਾਨਚੀ,ਕੁੰਦਨ ਸਿੰਘ ਮੀਤ ਖਜਾਨਚੀ,ਜੱਸਾ ਸਿੰਘ ਮੀਤ ਪ੍ਰਧਾਨ,ਸਿੰਦਰ ਸਿੰਘ ਜਥੇਬੰਦਕ ਸਕੱਤਰ,ਸੋਨੀ ਸਿੰਘ ਮੀਤ ਸਕੱਤਰ,ਤਾਰ ਸਿੰਘ ਪ੍ਰੈਸ ਸਕੱਤਰ, ਸ਼ਮਸ਼ੇਰ ਸਿੰਘ ਅਤੇ ਅਰਸ਼ਦੀਪ ਸਿੰਘ ਆਦਿ ਮੈਂਬਰਾਂ ਦੀ ਸਰਬਸੰਮਤੀ ਨਾਲ ਜਥੇਬੰਦੀ ਦੇ ਸੰਵਿਧਾਨ ਮੁਤਾਬਿਕ ਚੋਣ ਕੀਤੀ ਗਈ।