ਟਿਊਬਵੈੱਲਾਂ ਦੇ ਵੀ.ਡੀ.ਐਸ ਸਕੀਮ ਅਧੀਨ ਲੋਡ ਵਧਾਉਣ ਲਈ ਅੱਜ ਵੀ ਖੁਲ੍ਹੇ ਰਹਿਣਗੇ ਬਿਜਲੀ ਦਫਤਰ: ਸੋਂਧੀ

in #tarntaran2 years ago

Screenshot_20220612-121443_WhatsApp.jpgਰਵੀ ਖਹਿਰਾ, ਤਰਨ ਤਾਰਨ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਅਤੇ ਬਿਜਲੀ ਮੰਤਰੀ ਸ੍ਰੀ ਹਰਭਜਨ ਸਿੰਘ ਈ.ਟੀ.ਊ ਵੱਲੋਂ ਬੀਤੇ ਦਿਨੀਂ ਕਿਸਾਨ ਭਰਾਵਾਂ ਦੇ ਹੱਕ ਵਿੱਚ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਟਿਊਬੂਵੈੱਲਾਂ ਦੇ ਕੁਨੈਕਸ਼ਨਾਂ ਦਾ ਲੋਡ ਵਧਾਉਣ ਦੀ ਫੀਸ ਘਟਾਈ ਗਈ ਹੈ ਅਤੇ VDS ਸਕੀਮ ਸ਼ੁਰੂ ਕੀਤੀ ਗਈ ਹੈ ਜਿਸਦੇ ਤਹਿਤ ਇਸ ਫੈਸਲੇ ਤੇ ਚਲਦੇ ਹੋਏ ਮਾਨਯੋਗ CMD ਸਾਹਿਬ ਇੰਜੀ : ਬਲਦੇਵ ਸਿੰਘ ਸਰਾਂ CMD ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਅੱਜ ਐਤਵਾਰ ਛੁੱਟੀ ਵਾਲੇ ਦਿਨ ਵੀ ਕਿਸਾਨਾਂ ਵੱਲੋਂ ਇਸ ਸਹੂਲਤ ਦਾ ਲਾਭ ਲੈਣ ਲਈ ਦਫਤਰ ਖੁਲ੍ਹੇ ਰੱਖਣ ਦਾ ਫੈਸਲਾ ਲਿਆ ਹੈ ਤਾਂ ਕਿ ਕਿਸਾਨ ਆਪਣੇ ਟਿਊਬਵੈੱਲਾਂ ਦਾ ਲੋਡ ਵਧਾ ਸਕਣ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਜੀ : ਸੁਰਿੰਦਰਪਾਲ ਸੋਂਧੀ ਵਧੀਕ ਨਿਗਰਾਨ ਇੰਜੀ : / ਸੰਚਾ : ਰਈਆ ਮੰਡਲ ਬਿਆਸ ਨੇ ਦਸਿਆ ਕਿ ਟਿਊਬਵੈੱਲਾਂ ਦਾ ਲੋਡ ਵਧਾਉਣ ਲਈ ਫੀਸ ਜੋ ਪਹਿਲਾਂ 4750 / -ਰੁਪੈ ਅਤੇ ਸਕਿਉਰਟੀ 200 / ਰੁਪੈ , ਕੁੱਲ 4950 / -ਰੁਪੈ ਪ੍ਰਤੀ ਹਾਰਸ ਪਾਵਰ ਬਣਦੀ ਸੀ।ਉਹ ਫੀਸ ਪੰਜਾਬ ਸਰਕਾਰ ਵੱਲੋਂ ਘਟਾ ਕੇ ਹੁਣ 2500 / -ਰੁਪੈ ਅਤੇ ਸਕਿਉਰਟੀ ਫੀਸ 200 / -ਰੁਪੈ ਕੁੱਲ 2700 / -ਰੁਪੈ ਪ੍ਰਤੀ ਹਾਰਸ ਪਾਵਰ ਕਰ ਦਿੱਤੀ ਹੈ।ਉਹਨਾਂ ਵੱਲੋਂ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਸਕੀਮ ਦਾ ਲਾਭ ਲੈਂਦੇ ਹੋਏ ਆਪਣੇ ਟਿਊਬੂਵੈੱਲ ਕੁਨੈਕਸ਼ਨਾਂ ਦਾ ਲੋਡ ਵਧਾਉਣ।ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਲੋਡ ਵਧਾਉਣ ਤੋਂ ਬਾਦ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਕਿਸਾਨਾਂ ਨੂੰ ਆਪਣੇ ਖਰਚੇ ਉਪਰ ਟਰਾਂਸਫਾਰਮਰ ਅਤੇ ਜਰੂਰਤ ਅਨੁਸਾਰ ਨਵੀਆਂ ਲਾਈਨਾਂ ਦਾ ਵਿਸਤਾਰ ਕਰ ਕੇ ਦੇਵੇਗਾ।ਇਸ ਲਈ ਐਕਸੀਅਨ ਸੋਂਧੀ ਸਾਹਿਬ ਵੱਲੋਂ ਕਿਸਾਨ ਭਰਾਵਾਂ ਨੂੰ VDS ਸਕੀਮ ਤਹਿਤ ਮਿਥੇ ਸਮੇਂ ਦੇ ਅੰਦਰ -2 ਲੋਡ ਵਧਾਉਣ ਦੀ ਪੁਰਜੋਰ ਅਪੀਲ ਕੀਤੀ ਹੈ ਅਤੇ ਇਹ ਵੀ ਕਿਹਾ ਕਿ ਸਕੀਮ ਦੀ ਮਿਤੀ ਖਤਮ ਹੋਣ ਤੋਂ ਬਾਦ ਟਿਊਬਵੈੱਲਾਂ ਦੇ ਲੋਡ ਚੈਕ ਕੀਤੇ ਜਾਣਗੇ ਅਤੇ ਜਿਨ੍ਹਾਂ ਖਪਤਕਾਰਾਂ ਦੇ ਕੁਨੈਕਸ਼ਨਾਂ ਦਾ ਲੋਡ ਘੱਟ ਹੋਵੇਗਾ ਅਤੇ ਮੋਟਰਾਂ ਵੱਡੀ ਕਪੈਸਟੀ ਦੀਆਂ ਚੱਲਦੀਆਂ ਪਾਈਆਂ ਗਈਆਂ ਤਾਂ ਉਹਨਾਂ ਨੂੰ ਬਣਦੇ ਜੁਰਮਾਨੇ ਵੀ ਪਾਏ ਜਾਣਗੇ।ਉਨ੍ਹਾਂ ਇਹ ਵੀ ਦਸਿਆ ਗਿਆ ਕਿ ਜਿਹੜੇ ਕਿਸਾਨ ਭਰਾ ਵਿਦੇਸ਼ ਵਿਚ ਰਹਿੰਦੇ ਹਨ ਜਾਂ ਜਿਹੜੇ ਕਿਸਾਨ ਭਰਾਵਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਕੁਨੈਕਸ਼ਨਾਂ ਦੇ ਲੋਡ ਉਹਨਾਂ ਦੇ ਵਾਰਸਾਂ ਵੱਲੋਂ ਵਧਾਏ ਜਾ ਸਕਦੇ ਹਨ ।