ਸਰਹੱਦੀ ਕਸਬਾ ਸੁਰਸਿੰਘ ਵਿਖੇ ਲਗਾਇਆ ਗਿਆ ਬਲਾਕ ਪੱਧਰੀ ਸਿਹਤ ਮੇਲਾ

in #tarntaran2 years ago

IMG-20220421-WA0009.jpg
-ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ ਵਿਜੈ ਸਿੰਗਲਾ ਅਤੇ ਹਲਕਾ ਖੇਮਕਰਨ ਦੇ ਐਮਐਲਏ ਸ੍ਰੀ ਸਰਵਨ ਸਿੰਘ ਧੁੰਨ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਦਿਆਂ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਕਸਬਾ ਸੁਰਸਿੰਘ ਵਿਖੇ ਬਲਾਕ ਪੱਧਰੀ ਸਿਹਤ ਮੇਲਾ ਸਿਵਲ ਸਰਜਨ ਤਰਨਤਾਰਨ ਡਾ ਰੇਨੂ ਭਾਟੀਆ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਸੁਧੀਰ ਅਰੋੜਾ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ। ਸਿਹਤ ਮੇਲੇ ਦਾ ਰਸਮੀ ਉਦਘਾਟਨ ਸਿਵਲ ਸਰਜਨ ਡਾ ਭਾਟੀਆ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਬੀਰ ਸਿੰਘ ਅਤੇ ਹਰਵਿੰਦਰ ਸਿੰਘ ਬੁਰਜ ਵੱਲੋਂ ਕੀਤਾ ਗਿਆ। ਇਸ ਮੌਕੇ ਭਿੱਖੀਵਿੰਡ ਤੋਂ ਪ੍ਰਧਾਨ ਸਕੱਤਰ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਪ੍ਰੋਗਰਾਮ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਬਲਾਕ ਐਜੂਕੇਟਰ ਨਵੀਨ ਕਾਲੀਆ ਵੱਲੋ ਨਿਭਾਈ ਗਈ।
ਕਮਿਊਨਿਟੀ ਸਿਹਤ ਕੇਂਦਰ ਸੁਰਸਿੰਘ ਵਿਖੇ ਕਰਵਾਏ ਗਏ ਸਿਹਤ ਮੇਲੇ ਦੌਰਾਨ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਲਗਭਗ 20 ਵਿਅਕਤੀਆਂ ਵੱਲੋਂ ਖੂਨਦਾਨ ਕੀਤਾ ਗਿਆ। ਖ਼ੂਨਦਾਨ ਕਰਨ ਵਾਲੇ ਵਿਅਕਤੀਆਂ ਨੂੰ ਸਰਟੀਫਿਕੇਟ ਦੇ ਕੇ ਸਿਵਲ ਸਰਜਨ ਡਾ ਭਾਟੀਆ ਅਤੇ ਹੋਰ ਸਖਸੀਅਤਾਂ ਵੱਲੋਂ ਸਨਮਾਨਿਤ ਕੀਤਾ ਗਿਆ। ਕੈਂਪ ਦੌਰਾਨ 500 ਤੋਂ ਵੱਧ ਵਿਅਕਤੀਆਂ ਦੀ ਗੈਰ ਸੰਚਾਰੀ ਰੋਗਾਂ ਸਬੰਧੀ ਜਾਂਚ ਕੀਤੀ ਗਈ।
ਇਸ ਮੌਕੇ ਸਿਹਤ ਮੇਲੇ ਦੌਰਾਨ ਪਹੁੰਚੇ ਨਾਗਰਿਕਾਂ ਨੂੰ ਸੰਬੋਧਨ ਕਰਦਿਆਂ ਡਾ ਰੇਨੂੰ ਭਾਟੀਆ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਇੱਕ ਨਾਗਰਿਕ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਿਹਤ ਮੇਲੇ ਦੌਰਾਨ ਡਾ ਅਮਨਦੀਪ ਸਿੰਘ ਧੰਜੂ ਮੈਡੀਸਨ ਸਪੈਸ਼ਲਿਸਟ, ਡਾ ਦੇਵੀਬਾਲਾ ਈਐਨਟੀ ਸਪੈਸ਼ਲਿਸਟ ਡਾ ਹਾਨੀਸ਼ ਬੱਚਿਆਂ ਦੇ ਸਪੈਸ਼ਲਿਸਟ ਡਾ ਮਨਦੀਪ ਸਿੰਘ ਹੱਡੀਆਂ ਦੇ ਮਾਹਿਰ ਡਾਕਟਰ ਵੱਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ। ਹੋਰਨਾਂ ਬਲਾਕਾਂ ਵਿੱਚ ਵੀ ਸਿਹਤ ਮੇਲੇ ਲਗਾ ਕੇ ਆਮ ਨਾਗਰਿਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆ ਸਿਹਤ ਮੇਲੇ ਵਿਖੇ ਆਏ ਵੱਡੀ ਗਿਣਤੀ ਚ ਲੋਕਾਂ ਵੱਲੋਂ ਸਿਹਤ ਜਾਂਚ ਦੇ ਨਾਲ ਨਾਲ ਮੁਫਤ ਦਵਾਈਆਂ ਪ੍ਰਾਪਤ ਕੀਤੀਆਂ।
ਡਾ ਭਾਟੀਆ ਨੇ ਕਿਹਾ ਕਿ ਸਿਹਤ ਮੇਲੇ ਦਾ ਮੁੱਖ ਮੰਤਵ ਆਮ ਨਾਗਰਿਕਾਂ ਨੂੰ ਉਨ੍ਹਾਂ ਦੀ ਚੰਗੀ ਨਰੋਈ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਨਾਲ ਨਾਲ ਸਿਹਤ ਜਾਂਚ ਕਰਨਾ ਹੈ ਸਿਹਤ ਕੇਂਦਰ ਵਿਖੇ ਕਰਵਾਏ ਗਏ ਇਸ ਮੇਲੇ ਵਿੱਚ ਬਲਾਕ ਦੇ ਨਾਗਰਿਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਬਲਾਕ ਸੁਰਸਿੰਘ ਤੋਂ ਇਲਾਵਾ ਦੂਜੇ ਬਲਾਕਾਂ ਦੇ ਵੀ ਨੇੜਲੇ ਪਿੰਡਾਂ ਤੋਂ ਮਰੀਜ਼ਾਂ ਵੱਲੋਂ ਸਿਹਤ ਮੇਲੇ ਵਿੱਚ ਆ ਕੇ ਲਾਭ ਉਠਾਇਆ ਗਿਆ। ਸੀਨੀਅਰ ਮੈਡੀਕਲ ਅਫਸਰ ਡਾ ਸੁਧੀਰ ਅਰੋੜਾ ਨੇ ਦੱਸਿਆ ਕਿ ਸਿਹਤ ਮੇਲੇ ਦੌਰਾਨ ਵੱਖ ਵੱਖ ਸਟਾਲ ਲਗਾ ਕੇ ਨਾਗਰਿਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਮੇਲੇ ਚ ਪਹੁੰਚੇ ਵਿਅਕਤੀਆਂ ਦੀ ਗੈਰ ਸੰਚਾਰੀ ਰੋਗਾਂ ਦੀ ਜਾਂਚ ਕਰਨ ਦੇ ਨਾਲ ਨਾਲ ਆਯੁਰਵੈਦਿਕ ਮਾਹਿਰਾਂ ਵੱਲੋਂ ਵੱਡੀ ਗਿਣਤੀ ਚ ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਉਨਾ ਦੱਸਿਆ ਕਿ ਸਕੂਲੀ ਵਿਦਿਆਰਥੀਆਂ ਦੇ ਲਈ ਚਲਾਏ ਜਾ ਰਹੇ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਤਹਿਤ ਵੀ ਸਟਾਲ ਲਗਾ ਕੇ ਪਹੁੰਚੇ ਵਿਅਕਤੀਆਂ ਨੂੰ ਜਾਗਰੂਕ ਕੀਤਾ ਗਿਆ।
ਡਾ ਅਰੋੜਾ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਯੋਗ ਵਿਅਕਤੀਆਂ ਦੇ ਮੁਫਤ ਇਲਾਜ ਦੇ ਕਾਰਡ ਵੀ ਮੌਕੇ ਤੇ ਹੀ ਬਣਾਏ ਗਏ ਅਤੇ ਯੋਗ ਲਾਭਪਾਤਰੀਆਂ ਦੀਆਂ ਮੁਫਤ ਐਨਕਾਂ ਬਣਾਈਆਂ ਗਈਆਂ ਵੱਡੀ ਗਿਣਤੀ ਦੇ ਵਿੱਚ ਆਮ ਨਾਗਰਿਕਾਂ ਨੇ ਆ ਕੇ ਆਪਣੀ ਸਿਹਤ ਜਾਂਚ ਕਰਵਾਈ ਅਤੇ ਵਿਭਾਗ ਵੱਲੋਂ ਮੁਫਤ ਲੈਬਾਰਟਰੀ ਟੈਸਟ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ।
ਇਸ ਮੌਕੇ ਸ੍ਰੀ ਜਸਬੀਰ ਸਿੰਘ ਨੇ ਕਿਹਾ ਕਿ ਸਿਹਤ ਸਹੂਲਤਾਂ ਦੇ ਮਿਆਰ ਨੂੰ ਹੋਰ ਵਧੀਆ ਕਰਨ ਲਈ ਆਮ ਆਦਮੀ ਪਾਰਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ ਪੰਜਾਬ ਸਰਕਾਰ ਵੱਲੋਂ ਬਹੁਤ ਜਲਦ ਮੁਹੱਲਾ ਕਲੀਨਿਕਾਂ ਦੀ ਸੁਰੂਆਤ ਕਰ ਕੇ ਪਿੰਡ ਪਿੰਡ ਸਿਹਤ ਸੇਵਾਵਾਂ ਦੇ ਮਿਆਰ ਨੂੰ ਉੱਚਾ ਚੁੱਕਿਆ ਜਾਵੇਗਾ।
ਇਸ ਮੌਕੇ ਡਾ ਕਮਲਪ੍ਰੀਤ ਸਿੰਘ, ਡਾ ਹਰਕੀਰਤ ਕੌਰ, ਡਾ ਹਰਪ੍ਰੀਤ ਸਿੰਘ, ਡਾ ਕਰਮਬੀਰ ਸਿੰਘ ਬਲਾਕ ਐਜੂਕੇਟਰ, ਨਵੀਨ ਕਾਲੀਆ ਅਪਥਾਲਮਿਕ ਅਫਸਰ, ਬਲਜੀਤ ਸਿੰਘ, ਨਰਸਿੰਗ ਸਿਸਟਰ ਸ੍ਰੀਮਤੀ ਰਾਜ ਕੌਰ, ਫਾਰਮੇਸੀ ਅਫਸਰ ਰਾਮ ਕੁਮਾਰ ,ਸੁਖਵੰਤ ਸਿੰਘ ਸੈਨੇਟਰੀ ਇੰਸਪੈਕਟਰ ਲਖਵਿੰਦਰ ਸਿੰਘ, ਰਣਬੀਰ ਸਿੰਘ, ਸਲਵਿੰਦਰ ਸਿੰਘ ਗਗਨਦੀਪ ਸਿੰਘ ਪਰੋਮੀ ਮਹਿਤਾ, ਗੁਰਮੀਤ ਸਿੰਘ, ਕੰਵਲਜੀਤ ਅਤੇ ਗੁਰਲਾਲ ਸਿੰਘ ਆਦਿ ਮੌਜੂਦ ਸਨ।

Sort:  

very nice