ਸ਼ਾਸਤਰੀ ਸੰਗੀਤ ਪ੍ਰਤੀ ਨੌਜਵਾਨਾਂ ‘ਚ ਘੱਟ ਰਿਹਾ ਰੁਝਾਨ” ਵਿਸ਼ੇ ਉੱਪਰ ਕਰਵਾਇਆ ਗਿਆ

in #tarntaran2 years ago

ਬਾਬਾ ਉੱਤਮ ਸਿੰਘ ਜੀ ਦੁਆਰਾ ਸਥਾਪਿਤ ਅਤੇ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਦੇ ਸੰਗੀਤ ਵਿਭਾਗ ਵੱਲੋਂ ਇੱਕ ਵਿਸ਼ੇਸ਼ ਸੈਮੀਨਾਰ “ਹਿੰਦੁਸਤਾਨੀ ਸ਼ਾਸਤਰੀ ਸੰਗੀਤ ਪ੍ਰਤੀ ਨੌਜਵਾਨਾਂ ‘ਚ ਘੱਟ ਰਿਹਾ ਰੁਝਾਨ” ਵਿਸ਼ੇ ਉੱਪਰ ਕਰਵਾਇਆ ਗਿਆIMG-20220426-WA0008.jpg। ਕਾਲਜ ਪ੍ਰਿੰਸੀਪਲ ਡਾ. ਪਰਮਜੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਕਿਰਾਨਾ ਘਰਾਣੇ ਦੇ ਪ੍ਰਸਿੱਧ ਸ਼ਾਸਤਰੀ ਸੰਗੀਤ ਵਾਦਕ ਤੇ ਵੋਕਲਿਸਟ ਸ੍ਰੀ ਦੀਪਿਨ ਰਾਜ ਜੀ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਆਪਣੇ ਪ੍ਰੋਗਰਾਮ ਦੀ ਪੇਸ਼ਕਾਰੀ ਦੌਰਾਨ ਸ੍ਰੀ ਦੀਪਿਨ ਰਾਜ ਨੇ ਵਿਦਿਆਰਥੀਆਂ ਦੀ ਸੰਗੀਤਕ ਲਗਨ ਬਾਰੇ ਜਾਣਦਿਆਂ ਕਿਹਾ ਕਿ ਸੰਗੀਤ ਇੱਕ ਸਾਧਨਾ ਹੈ ਅਤੇ ਪੁਰਾਣੇ ਸਮਿਆਂ ਵਿੱਚ ਸ਼ਾਸਤਰੀ ਸੰਗੀਤ ਰੱਬ ਨੂੰ ਪਾਉਣ ਦਾ ਇੱਕ ਜ਼ਰੀਆ ਮੰਨਿਆ ਜਾਂਦਾ ਸੀ। ਅਜੋਕੇ ਸਮੇਂ ਦੀ ਤ੍ਰਾਸਦੀ ਇਹ ਹੈ ਕਿ ਬਹੁਤੇ ਨੌਜਵਾਨ ਪਸੰਦੀਦਾ ਗੀਤਕਾਰਾਂ ਨੂੰ ਸੁਣਦੇ ਅਤੇ ਮੰਨਦੇ ਤਾਂ ਜ਼ਰੂਰ ਹਨ ਪਰ ਉਹਨਾਂ ਜਿੰਨਾ ਅਭਿਆਸ ਨਹੀਂ ਕਰਦੇ, ਇਹੀ ਕਾਰਨ ਹੈ ਕਿ ਸ਼ਾਸਤਰੀ ਸੰਗੀਤ ਪ੍ਰਤੀ ਨੌਜਵਾਨਾਂ ਦਾ ਰੁਝਾਨ ਦਿਨੋੰ ਦਿਨ ਘੱਟਦਾ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਸੰਗੀਤ ਦੀ ਪੇਸ਼ਕਾਰੀ ਇੰਨੀ ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ ਕਿ ਸਰੋਤੇ ਵਧੇਰੇ ਜੁੜਿਆ ਮਹਿਸੂਸ ਕਰਨ। ਇਸ ਤੋਂ ਬਿਨਾਂ ਜਿੱਥੇ ਉਹਨਾਂ ਨੇ ਵਿਦਿਆਰਥੀਆਂ ਨਾਲ ਸੰਵਾਦ ਰਚਾਉਂਦਿਆਂ ਉਹਨਾਂ ਦੇ ਬਹੁਤ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਉੱਥੇ ਕਾਲਜ ਦੇ ਸੰਗੀਤ ਵਿਭਾਗ ਦੀ ਵੀ ਖ਼ੂਬ ਸਰਾਹਨਾ ਕੀਤੀ। ਪ੍ਰੋਗਰਾਮ ਦੀ ਸਮਾਪਤੀ ਸਮੇਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕਰਨ ਮੌਕੇ ਪ੍ਰੋ. ਪਵਨਪ੍ਰੀਤ ਕੌਰ, ਪ੍ਰੋ. ਜਸਮੀਤ ਸਿੰਘ, ਪ੍ਰੋ. ਪਰਮਿੰਦਰ ਸਿੰਘ, ਪ੍ਰੋ.ਚਾਨਣ ਸਿੰਘ ਆਦਿ ਹਾਜ਼ਰ ਰਹੇ। ਸਟੇਜ ਸੈਕਟਰੀ ਦੀ ਭੂਮਿਕਾ ਪ੍ਰੋ. ਹਰਮੀਤ ਕੌਰ ਨੇ ਬਾਖੂਬੀ ਨਿਭਾਈ।