23 ਨੂੰ ਵੱਡੇ ਕਾਫਲੇ ਦੇ ਰੂਪ ਵਿੱਚ ਹਰੀਕੇ ਪੱਤਣ ਵਿਖੇ ਕਰਾਂਗੇ ਸ਼ਮੂਲੀਅਤ ( ਮੁਖਤਾਰ ਸਿੰਘ ਬਿਹਾਰੀਪੁਰ )

in #tarn2 years ago

ਅੱਜ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਮੀਟਿੰਗ ਗੁਰਦੁਆਰਾ ਰਾਮਪੁਰਨਰੋਤਮਪੁਰ ਵਿਖੇ ਲੱਗੀ, ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂ ਜੋਨ ਪ੍ਰਧਾਨ ਮੁਖਤਾਰ ਸਿੰਘ ਬਿਹਾਰੀਪੁਰ,ਜੋਨ ਸਕੱਤਰ ਸਤਨਾਮ ਸਿੰਘ ਖੋਜਕੀਪੁਰ, ਮਨਜੀਤ ਸਿੰਘ ਵੈਰੋਵਾਲ ਅਤੇ ਪ੍ਰੈਸ ਸਕੱਤਰ ਹਰਜਿੰਦਰ ਸਿੰਘ ਘੱਗੇ ਨੇ ਦੱਸਿਆ ਕਿ21 ਜੁਲਾਈ ਤੋ ਲੈਕੇ 25 ਜੁਲਾਈ ਤੱਕ ਪੰਜਾਬ ਭਰ ਵਿੱਚ ਕੁਦਰਤੀ ਸੋਮਿਆਂ ਦੀ ਸਾਭ ਸੰਭਾਲ ਸਬੰਧੀ ਦਰਿਆਵਾਂ, ਨਹਿਰਾਂ, ਡਰੇਨਾਂ ਵਿਚ ਕਾਰਪੋਰੇਟ ਘਰਾਣਿਆਂ ਵੱਲੋ ਫੈਕਟਰੀਆਂ IMG-20220721-WA0047.jpgਦਾ ਜੋ ਜਹਿਰੀਲਾ ਕੈਮੀਕਲ ਵਾਲਾ ਪਾਣੀ ਪਾਇਆ ਜਾ ਰਿਹਾ ਹੈ ਜਿੰਨਾ ਨੂੰ ਨਜਾਇਜ਼ ਤੌਰ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਗੈਰ ਕਨੂੰਨੀ ਢੰਗ ਨਾਲ ਐਨ, ਓ,ਸੀ ਦੇ ਰੱਖੀਆਂ ਹਨ, ਦਰਿਆਵਾਂ, ਨਹਿਰਾਂ, ਡਰੇਨਾ, ਵਿੱਚ ਪਰਦੂਸ਼ਿਤ ਪਾਣੀ ਪਾਉਣਾ ਬੰਦ ਕੀਤਾ ਜਾਵੇ, ਤੇ ਟਰੀਟਮੈਂਟ ਪਲਾਟ ਲਾਉਣ ਲਈ ਹਦਾਇਤਾਂ ਕੀਤੀਆਂ ਜਾਣ, ਤੇ ਕੈਮੀਕਲ ਵਾਲਾ ਪਾਣੀਂ ਸਾਫ਼ ਕਰਕੇ ਕਿਸਾਨਾ ਦੇ ਖੇਤਾਂ ਤੱਕ ਪਹੁਚਾਇਆ ਜਾਵੇ, ਇਸ ਕਨੂੰਨ ਨੂੰ ਲਾਗੂ ਕਰਾਉਣ ਵਾਸਤੇ ਸੂਬਾ ਪੱਧਰੀ ਧਰਨੇ ਉਲੀਕੇ ਗਏ ਹਨ ਜੋ ਵਾਰੀ ਅਨੁਸਾਰ ਵੱਖ ਵੱਖ ਥਾਵਾਂ ਤੇ ਲਾਏ ਜਾਣਗੇ, ਇਸੇ ਲੜੀ ਤਹਿਤ ਜਿਲਾ ਤਰਨਤਾਰਨ ਦੀ ਟੀਮ ਵੱਲੋਂ ਹਰੀਕੇ ਪੱਤਣ ਤੇ ਪਿੰਡ ਲੌਹੁਕਾ ਸਰਾਬ ਫੈਕਟਰੀ ਅੱਗੇ 21 ਜੁਲਾਈ ਤੋ 25 ਜੁਲਾਈ ਤੱਕ ਦਿਨ ਰਾਤ ਦਾ ਪੱਕਾ ਮੋਰਚਾ ਲਾਇਆ ਜਾਵੇਗਾ, ਜਿਸ ਦੀਆਂ ਡਿਊਟੀਆਂ ਜੋਨ ਵਾਈਜ ਵੰਡ ਦਿਤੀਆਂ ਗਈਆਂ ਹਨ, ਜੋਨ ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਹਰੀਕੇ ਪੱਤਣ ਵਿਖੇ ਸਵੇਰੇ 23 ਜੁਲਾਈ ਤੋ 24 ਜੁਲਾਈ ਸਵੇਰ ਤੱਕ ਹਾਜਰੀ ਭਰੀ ਜਾਵੇਗੀ, ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਟਰੈਕਟਰਾਂ ਟਰਾਲੀਆਂ ਰਾਹੀ ਕਿਸਾਨ ਮਜਦੂਰ ਹਰੀਕੇ ਪੱਤਣ ਧਰਨੇ ਵਿੱਚ 23 ਤਰੀਕ ਨੂੰ ਸਵੇਰੇ 9 -30 ਵਜੇ ਫਤਿਆਬਾਦ ਨਹਿਰ ਤੋ ਇਕੱਠੇ ਹੋ ਕੇ ਕਾਫ਼ਲੇ ਦੇ ਰੂਪ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ।
ਇਸ ਮੌਕੇ ਪ੍ਰਮਜੀਤ ਸਿੰਘ ਬਾਠ,ਸਾਹਿਬ ਸਿੰਘ ਰਾਮਪੁਰਨਰੋਤਮਪੁਰ, ਸੁਖਦੇਵ ਸਿੰਘ ਬਿਹਾਰੀਪੁਰ, ਬਲਵਿੰਦਰ ਸਿੰਘ ਰਾਮਪੁਰ, ਬਲਜਿੰਦਰ ਸਿੰਘ ਆਲਮਪੁਰ, ਜਗਜੀਤ ਸਿੰਘ ਭਲੋਜਲਾ, ਲਵਜੀਤ ਸਿੰਘ ਖੋਜਕੀਪੁਰ, ਬਲਜੀਤ ਸਿੰਘ ਬੱਬੋ ਘੱਗੇ, ਮਨਪ੍ਰੀਤ ਸਿੰਘ ਭਲਾਈਪੁਰ,ਹਰਪਾਲ ਸਿੰਘ ਜਲਾਲਾਬਾਦ, ਇੰਦਰਜੀਤ ਸਿੰਘ ਜਲਾਲਾਬਾਦ ਖੁਰਦ, ਪ੍ਰਭਜੋਤ ਸਿੰਘ ਜਲਾਲਾਬਾਦ, ਲਖਵਿੰਦਰ ਸਿੰਘ ਗਗੜੇਵਾਲ,ਰੂਪ ਸਿੰਘ ਵੈਰੋਵਾਲ,ਮੁਖਤਾਰ ਸਿੰਘ ਕਾਲਾ ਘੱਗੇ, ਤਜਿੰਦਰ ਸਿੰਘ ਬਹਾਦਰਪੁਰ ਆਦਿ ਆਗੂ ਹਾਜਰ ਸਨIMG-20220721-WA0046.jpg