ਗੁਰਬਚਨ ਸਿੰਘ ਲਾਲੀ ਦੀ ਲਿਖੀ ਪੁਸਤਕ 'ਬੰਦਿਆ... ਬੰਦਾ ਬਣ' ਲੋਕ ਅਰਪਣ

in #tarn2 years ago

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਟੀ ਲੜਕੇ ਦੇ ਰਿਹਾਇਸ਼ ਹੋਸਟਲ ਵਿਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਬਚਨ ਸਿੰਘ ਲਾਲੀ ਤਰਨਤਾਰਨ ਦੀ ਵਾਰਤਕ ਪੁਸਤਕ 'ਬੰਦਿਆ... ਬੰਦਾ ਬਣ' ਦੀ ਘੁੰਡ ਚੁਕਾਈ ਨਾਲ ਸਬੰਧਿਤ ਸਮਾਗਮ ਦਾ ਪ੍ਰਬੰਧ...

ਬੱਲੂ ਮਹਿਤਾ, ਪੱਟੀ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਟੀ ਲੜਕੇ ਦੇ ਰਿਹਾਇਸ਼ ਹੋਸਟਲ ਵਿਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਬਚਨ ਸਿੰਘ ਲਾਲੀ ਤਰਨਤਾਰਨ ਦੀ ਵਾਰਤਕ ਪੁਸਤਕ 'ਬੰਦਿਆ... ਬੰਦਾ ਬਣ' ਦੀ ਘੁੰਡ ਚੁਕਾਈ ਨਾਲ ਸਬੰਧਿਤ ਸਮਾਗਮ ਦਾ ਪ੍ਰਬੰਧ ਕੀਤਾ ਗਿਆ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਭਗਵੰਤ ਸਿੰਘ ਵੜੈਚ ਨੇ ਸ਼ਿਰਕਤ ਕੀਤੀ। ਉਨਾਂ੍ਹ ਦੇ ਨਾਲ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਸਿੰਘ, ਸੁਰਿੰਦਰ ਕੁਮਾਰ ਕੁੰਡਲ ਇੰਚਾਰਜ ਜ਼ਿਲ੍ਹਾ ਸਿੱਖਿਆ ਸੁਧਾਰ ਕਮੇਟੀ, ਬਿਕਰਮਜੀਤ ਸਿੰਘ, ਐਜੂਕੇਸ਼ਨ ਸੈੱਲ ਇੰਚਾਰਜ ਮਨਦੀਪ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਵੋਕੇਸ਼ਨਲ ਸੁਖਬੀਰ ਸਿੰਘ ਕੰਗ ਵਿਸ਼ੇਸੇ ਤੌਰ 'ਤੇ ਸ਼ਾਮਿਲ ਹੋਏ। ਇਸ ਮੌਕੇ ਡਾ. ਇੰਦਰਪ੍ਰਰੀਤ ਧਾਮੀ, ਪਿੰ੍ਸ ਧੁੰਨਾ, ਕੁਲਵੰਤ ਸਿੰਘ ਕਵੀ ਕਾਲੇਕੇ, ਮਲਕੀਤ ਸਿੰਘ ਸੋਚ, ਸਰਬਜੀਤ ਸਿੰਘ ਪੁਰੀ, ਰੋਹਿਤ ਰਫੀ, ਪ੍ਰਰੀਤਪਾਲ ਕੋਮਲ ਆਦਿ ਨੇ ਸਰੋਤਿਆਂ ਦੇ ਰੂਬਰੂ ਹੁੰਦਿਆਂ ਸਾਹਿਤ ਯਾਦਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਉਨਾਂ੍ਹ ਕਿਹਾ ਕਿ ਗੁਰਬਚਨ ਸਿੰਘ ਲਾਲੀ ਕੋਲ ਸ਼ਬਦਾਂ ਦਾ ਭੰਡਾਰ, ਕਲਪਨਾ ਦੀ ਉਡਾਰ ਹੈ। ਪਹਿਲਾ ਵੀਂ ਉਹ ਕਈ ਕਿਤਾਬਾਂ ਲੋਕ ਅਰਪਣ ਕਰ ਚੁੱਕੇ ਹਨ। ਉਨਾਂ੍ਹ ਆਏ ਹੋਏ ਸਰੋਤਿਆਂ ਨੂੰ ਸਾਹਿਤ ਨਾਲ ਜੁੜਨ ਲਈ ਪੇ੍ਰਰਦਿਆਂ ਕਿਹਾ ਕਿ ਸ਼ਬਦ ਨਾਲ ਜੁੜਨ 'ਤੇ ਤੁਸੀਂ ਕਦੇ ਵੀ ਇਕੱਲੇ ਤੇ ਕਮਜ਼ੋਰ ਮਹਿਸੂਸ ਨਹੀਂ ਕਰਦੇ। ਗੁਰਬਾਣੀ ਦਾ ਹਵਾਲਾ ਦਿੰਦਿਆ ਉਨਾਂ੍ਹ ਸ਼ਬਦ ਰੂਪੀ ਤਾਕਤ ਬਾਰੇ ਦੱਸਿਆ।24_05_2022-24tar_32_24052022_643-c-2_m.jpg