ਝੂਠੇ ਮੁਕੱਦਮਿਆ ਤੋਂ ਸ੍ਰੋਮਣੀ ਅਕਾਲੀ ਦਲ ਡਰਨ ਵਾਲਾ ਨਹੀਂ- ਸੁਖਬੀਰ ਸਿੰਘ ਬਾਦਲ

in #sukhbirbadallast year (edited)

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਫਰੀਦਕੋਟ ਅਦਾਲਤ ਵਿਚ ਹੋਏ ਪੇਸ਼
IMG-20230323-WA0112.jpg
,
ਅਗਾਉਂ ਜਮਾਨਤ ਲਈ ਮਾਨਯੋਗ ਅਦਾਲਤ ਵਿਚ ਭਰੇ 5-5 ਲੱਖ ਦੇ ਮੁਚੱਲਕੇ,

ਭਗਵੰਤ ਮਾਨ ਸਰਕਾਰ ਨੇ ਪ੍ਰਕਾਸ ਸਿੰਘ ਬਾਦਲ ਅਤੇ ਮੇਰੇ ਉਪਰ ਝੂਠਾ ਮੁਕਦਮਾਂ ਦਰਜ ਕੀਤਾ ਹੈ- ਸੁਖਬੀਰ ਸਿੰਘ ਬਾਦਲ

ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਾਡੇ ਤੇ ਝੂਠਾ ਮੁਕੱਦਮਾਂ ਦਰਜ ਕੀਤਾ ਸੀ ਪਰ ਮਾਨਯੋਗ ਅਦਾਲਤ ਵੱਲੋਂ ਸਾਨੂੰ ਬਰੀ ਕੀਤਾ ਗਿਆ ਸੀ- ਸੁਖਬੀਰ ਸਿੰਘ ਬਾਦਲ

ਝੂਠੇ ਮੁਕੱਦਮਿਆ ਤੋਂ ਸ੍ਰੋਮਣੀ ਅਕਾਲੀ ਦਲ ਡਰਨ ਵਾਲਾ ਨਹੀਂ- ਸੁਖਬੀਰ ਸਿੰਘ ਬਾਦਲ

ਸਾਲ 2015 ਵਿਚ ਫਰੀਦਕੋਟ ਜਿਲ੍ਹੇ ਦੇ ਕਸਬਾ ਬਰਗਾੜੀ ਵਿਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਨਾਮਜਦ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਅਤੇ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅੱਜ ਫਰੀਦਕੋਟ ਵਿਚ ਪੇਸ਼ ਹੋਈ। ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਫਰੀਦਕੋਟ ਅਦਾਲਤ ਵਿਚ ਪਹੁੰਚਣ ਮੌਕੇ ਸ੍ਰੋਮਣੀ ਅਕਾਲੀ ਦਲ ਦੀ ਸਮੂਹ ਲੀਡਰਸਿੱਪ ਹਾਜਰ ਰਹੀ। ਮਾਨਯੋਗ ਅਦਾਲਤ ਵਿਚ ਪ੍ਰਕਾਸ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਨਾਲ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਰਹੇ। ਬੀਤੇ ਦਿਨੀ ਅਗਾਉਂ ਜਮਾਨਤ ਮਿਲਣ ਤੋਂ ਬਾਅਦ ਅੱਜ ਪਰਕਾਸ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਮਾਨਯੋਗ ਜੇਐਮਆਈਸੀ ਫਰੀਦਕੋਟ ਜਸਟਿਸ ਅਜੈਪਾਲ ਸੰਧੂ ਦੀ ਅਦਾਲਤ ਵਿਚ ਆਪਣੀ ਹਾਜਰੀ ਲਗਾਵਈ ਅਤੇ ਜਮਾਨਤ ਲਈ 5-5 ਲੱਖ ਰੁਪੈ ਦੇ ਨਿੱਜੀ ਮੁਚੱਲਕੇ ਭਰੇ। ਇਸ ਮੌਕੇ ਵਿਸੇਸ ਤੌਰ ਤੇ ਪਹੁੰਚੇ ਪੰਜਾਬ ਦੇ ਸਬਾਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਸਰਕਾਰਾਂ ਦਾ ਝੂਠੇ ਮਕੁੱਦਮੇਂ ਦਰਜ ਕਰਦੀਆਂ ਹੁੰਦੀਆ ਪਰ ਮਾਨਯੋਗ ਅਦਾਲਤਾਂ ਵੱਲੋਂ ਸਹੀ ਫੈਸ਼ਲੇ ਕੀਤੇ ਜਾਂਦੇ ਹਨ ਅਤੇ ਸਾਨੂੰ ਕਾਨੂੰਨ ਅਤੇ ਪ੍ਰਮਾਤਮਾਂ ਤੇ ਪੂਰਾ ਭਰੋਸਾ ਹੈ ਅਤੇ ਸੱਚ ਦੀ ਜਿੱਤ ਹੋਵੇਗੀ।ਇਸ ਮੌਕੇ ਪੁੱਛੇ ਗਏ ਇਕ ਸਵਾਲ ਦੇ ਜਾਵਬ ਵਿਚ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾਂ ਸਾਧਦਿਆਂ ਕਿਹਾ ਕਿ ਜੇਕਰ ਭਗਵੰਤ ਮਾਨ ਸਰਕਾਰ ਨੇ ਸੁਖਬੀਰ ਸਿੰਘ ਬਾਦਲ ਤੇ ਇਸ ਲਈ ਮੁਕੱਦਮਾਂ ਦਰਜ ਕੀਤਾ ਹੈ ਕਿ ਗ੍ਰਹਿ ਮੰਤਰੀ ਹੁੰਦਿਆ ਸੁਖਬੀਰ ਸਿੰਘ ਬਾਦਲ ਨੇ ਆਪਣੀ ਜਿੰਮੇਵਾਰੀ ਨਹੀਂ ਨਿਭਾਈ ਤਾਂ ਫਿਰ ਭਗਵੰਤ ਮਾਨ ਵੀ ਸਮਝ ਲੈਣ ਕਿ ਅੱਗੇ ਵੀ ਸਿੱਟਾਂ ਬਣਨੀਆਂ ਹਨ, ਜੋ ਹਲਾਤ ਪਿਛਲੇ ਦਿਨਾਂ ਵਿਚ ਪੰਜਾਬ ਦੇ ਬਣੇ ਨੇ, ਫਿਰ ਉਸ ਲਈ ਵੀ ਭਗਵੰਤ ਮਾਨ ਜਿੰਮੇਵਾਰ ਨੇ ਉਹ ਚਾਹੇ ਅਜਨਾਲਾ ਕਾਂਡ ਹੋਵੇ, ਪਟਿਆਲਾ ਦਾ ਕਾਲੀ ਮਾਤਾ ਮੰਦਰ ਕਾਂਡ ਹੋਵੇ ਜਾਂ ਅੰਮ੍ਰਿਤਪਾਲ ਮਾਮਲਾ ਹੋਵੇ। ਇਸ ਮੌਕੇ ਮਾਨਯੋਗ ਅਦਾਲਤ ਵਿਚ ਪੇਸ਼ ਭੁਗਤਣ ਅਤੇ ਮੁਚੱਲਕਾ ਭਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਗਤੰਤ ਮਾਨ ਬੇਈਮਾਨ ਦੀ ਸਰਕਾਰ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਉਪਰ ਝੂਠਾ ਮੁਕਦਮਾਂ ਦਰਜ ਕੀਤਾ ਹੈ ਇਸੇ ਤਰਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਾਡੇ ਤੇ ਝੂਠਾ ਮੁਕੱਦਮਾਂ ਦਰਜ ਕੀਤਾ ਸੀ ਪਰ ਮਾਨਯੋਗ ਅਦਾਲਤ ਵੱਲੋਂ ਇਨਸਾਫ ਕੀਤਾ ਗਿਆ ਸੀ। ਸਾਨੂੰ ਹੁਣ ਵੀ ਮਾਨਯੋਗ ਅਦਾਲਤ ਤੇ ਪੂਰਾ ਭਰੋਸਾ ਹੈ ਅਤੇ ਸਚਾਈ ਦੀ ਜਿੱਤ ਹੋਵੇਗੀ। ਉਹਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ, ਇਹ ਝੂਠੇ ਮੁਕੱਦਮਿਆ ਨਾਲ ਖਤਮ ਹੋਣ ਵਾਲੀ ਨਹੀਂ। ਉਹਨਾਂ ਕਿਹਾ ਕਿ ਸਰਕਾਰ ਦੇ ਜਬਰ ਦਾ ਡਟ ਕੇ ਸਾਹਮਣਾਂ ਕਰਾਂਗੇ।