ਪੰਜਾਬੀ ਗਾਇਕ ਬੱਬੂ ਮਾਨ ਅਤੇ ਸ਼ਿਪਰਾ ਗੋਇਲ ਦੇ ਨਵੇਂ ਗੀਤ 'ਇਤਨਾ ਪਿਆਰ ਕਰੂੰਗਾ' ਦੀ ਰਿਲੀਜ਼ ਡੇਟ ਆ ਗਈ ਹੈ।

in #song2 years ago

babbu maan shipra goyal song : ਪੰਜਾਬੀ ਗਾਇਕ ਬੱਬੂ ਮਾਨ ਅਤੇ ਸ਼ਿਪਰਾ ਗੋਇਲ ਦੇ ਨਵੇਂ ਗੀਤ 'ਇਤਨਾ ਪਿਆਰ ਕਰੂੰਗਾ' ਦੀ ਰਿਲੀਜ਼ ਡੇਟ ਆ ਗਈ ਹੈ। ਬੱਬੂ ਮਾਨ ਇੱਕ ਵਾਰ ਫਿਰ ਸ਼ਿਪਰਾ ਗੋਇਲ ਨਾਲ ਗੀਤ 'ਇਤਨਾ ਪਿਆਰ ਕਰੂੰਗਾ' ਲਈ ਕੰਮ ਕਰ ਰਹੇ ਹਨ। ਸ਼ਿਪਰਾ ਗੋਇਲ ਦੀ ਬੱਬੂ ਮਾਨ ਨਾਲ ਮਿਲ ਕੇ ਕੰਮ ਕਰਨ ਦੀਆਂ ਅਫਵਾਹਾਂ ਤੋਂ ਬਾਅਦ, ਨਿਰਮਾਤਾਵਾਂ ਨੇ 17 ਮਈ ਨੂੰ, ਗੀਤ ਦੇ ਟਾਈਟਲ ਅਤੇ ਪਹਿਲੀ ਝਲਕ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਜਾਰੀ ਕੀਤਾ ਸੀ।ਪੋਸਟਰ ਨੇ ਉਤਸ਼ਾਹ ਵਧਾ ਦਿੱਤਾ ਹੈ।ਦਸ ਦੇਈਏ ਕਿ ਆਪਣੀ ਸ਼ਾਨਦਾਰ ਆਵਾਜ਼ ਲਈ ਜਾਣੇ ਜਾਂਦੇ ਬੱਬੂ ਮਾਨ ਇੱਕ ਵਾਰ ਫਿਰ ਦਿਲਾਂ ਦੀਆਂ ਧੜਕਣਾਂ ਨੂੰ ਛੂਹਣ ਲਈ ਤਿਆਰ ਹਨ। ਜ਼ਿਕਰਯੋਗ ਹੈ ਕਿ ਇਸ ਗੀਤ ਨੂੰ ਕੁਣਾਲ ਵਰਮਾ ਨੇ ਲਿਖਿਆ ਹੈ ਜਦੋਂ ਕਿ ਇਹ ਬਲੂ ਬੀਟ ਸਟੂਡੀਓਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ। ਬੱਬੂ ਮਾਨ ਤੋਂ ਇਲਾਵਾ ਸ਼ਿਪਰਾ ਗੋਇਲ ਨੇ ਵੀ ਇਸ ਗੀਤ ਨੂੰ ਆਪਣੀ ਸੁਰੀਲੀ ਆਵਾਜ਼ ਦਿੱਤੀ ਹੈ ਜਦੋਂ ਕਿ ਸੰਗੀਤ ਅਭਿਜੀਤ ਵਾਘਾਨੀ ਦੁਆਰਾ ਤਿਆਰ ਕੀਤਾ ਗਿਆ ਹੈ।

babbu maan shipra goyal song

ਆਰ ਸਵਾਮੀ ਦੁਆਰਾ ਨਿਰਦੇਸ਼ਤ, 'ਇਤਨਾ ਪਿਆਰ ਕਰੂੰਗਾ' ਗੀਤ ਦਾ ਅਧਿਕਾਰਤ ਸੰਗੀਤ ਵੀਡੀਓ 25 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਪ੍ਰਸ਼ੰਸਕਾਂ 'ਚ ਉਤਸ਼ਾਹ ਅਗਲੇ ਪੱਧਰ ਤੱਕ ਪਹੁੰਚ ਗਿਆ। ਜ਼ਿਕਰਯੋਗ ਹੈ ਕਿ ਸ਼ਿਪਰਾ ਗੋਇਲ ਨੇ ਇਸ ਤੋਂ ਪਹਿਲਾਂ 'ਇਕ ਦਿਨ' ਗੀਤ 'ਚ ਬੱਬੂ ਮਾਨ ਨਾਲ ਕੰਮ ਕੀਤਾ ਸੀ। ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ।n3884033121653218555459e2add1fc088ccfd5bc5f9436905a1b019a6d2ea13fdebaaaa4150b7c35580ec6.jpgn3884033121653218555459e2add1fc088ccfd5bc5f9436905a1b019a6d2ea13fdebaaaa4150b7c35580ec6.jpg