ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਭਾਵੁਕ ਹੋਏ ਰਾਜਾ ਵੜਿੰਗ, ਪੋਸਟ ਸਾਂਝੀ ਕਰ ਕਿਹਾ

in #sidhumossawala2 years ago

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਜਨਮ ਦਿਨ ਹੈ। ਅੱਜ ਉਨ੍ਹਾਂ ਦੇ ਜਨਮ ਦਿਨ ਮੌਕੇ ਕਲਾਕਾਰ ਤੇ ਆਮ ਲੋਕ ਯਾਦ ਕਰਕੇ ਭਾਵੁਕ ਪੋਸਟਾਂ ਸਾਂਝੀਆਂ ਕਰ ਰਹੇ ਹਨ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਦੇ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਆਪਣੀ ਫੇਸਬੁੱਕ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਹ ਸਿੱਧੂ ਨੂੰ ਯਾਦ ਕਰ ਭਾਵੁਕ ਹੋਏ ਹਨ।
Screenshot_20220611-145704_Facebook.jpg
ਰਾਜਾ ਵੜਿੰਗ ਨੇ ਪਾਈ ਹੋਈ ਪੋਸਟ ’ਚ ਲਿਖਿਆ ਕਿ, ‘‘ਅੱਜ ਮੇਰੇ ਭਰਾ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਜਨਮਦਿਨ ਹੈ। ਅੱਜ ਸਿੱਧੂ ਨੇ 29 ਸਾਲ ਦਾ ਹੋ ਜਾਣਾ ਸੀ ਪਰ ਅਕਾਲ ਪੁਰਖ ਨੂੰ ਸ਼ਾਇਦ ਕੁੱਝ ਹੋਰ ਹੀ ਮਨਜ਼ੂਰ ਸੀ।’’ ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਲਿਖਿਆ ਕਿ, ‘‘ਤੈਨੂੰ ਯਾਦ ਕਰਦਿਆ ਹੀ ਅੱਖਾਂ ਭਰ ਆਈਆਂ, ਭਾਵੇਂ ਯਾਰਾਂ ਤੂੰ ਇਸ ਦੁਨੀਆਂ ਤੋਂ ਚਲਾ ਗਿਆ ਪਰ ਮੇਰੇ ਦਿਲ ‘ਚ ਹਮੇਸ਼ਾ ਜਿੰਦਾ ਰਹੇਂਗਾ। ਤੇਰੀ ਮੌਤ ਦਾ ਇਨਸਾਫ਼ ਦਵਾ ਕੇ ਰਹਾਂਗਾ।’’