ਘੱਲੂਘਾਰੇ ਦੇ ਸੰਬੰਧ ਚ ਪੁਲਸ ਥਾਣਾ ਸ੍ਰੀ ਹਰਗੋਬਿੰਦਪੁਰ ਨੇ ਸਪੈਸ਼ਲ ਨਾਕੇ ਲਗਾਏ

in #shri2 years ago

ਘੱਲੂਘਾਰੇ ਦੇ ਸੰਬੰਧ ਚ ਪੁਲਸ ਥਾਣਾ ਸ੍ਰੀ ਹਰਗੋਬਿੰਦਪੁਰ ਨੇ ਸਪੈਸ਼ਲ ਨਾਕੇ ਲਗਾਏ

IMG-20220531-WA0043.jpg
ਸ੍ਰੀ ਹਰਗੋਬਿੰਦਪੁਰ 31 ਮੲੀ ਬੱਬੂ ਘੱਲੂਘਾਰਾ ਦੇ ਸਬੰਧ ਵਿੱਚ ਪੁਲਸ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਮੁਖੀ ਮੈਡਮ ਬਲਜੀਤ ਕੌਰ ਸਰਾਂ ਨੇ ਸਾਗਰ ਚੌਕ ਲਾਈਟਾਂ ਵਾਲਾ ਚੌਕ ਟੀ ਪੁਆਇੰਟ ਹਨੂੰਮਾਨ ਚੌਕ ਨਹਿਰਾਂ ਦੀਆਂਪੁਲੀਸ ਅਤੇ ਢੁੱਕਵੀਆਂ ਥਾਵਾਂ ਤੋਂ ਇਲਾਵਾ ਨਾਕਾ ਭਾਈ ਮੰਝ ਸਹਿਬ ਵਿਖੇ ਸਪੈਸ਼ਲ ਨਾਕੇ ਲਗਾਏ ਇਸ ਸਮੇਂ ਮੈਡਮ ਬਲਜੀਤ ਕੌਰ ਨੇ ਆਪਣੇ ਮੁਲਾਜ਼ਮਾਂ ਨਾਲ ਬੜੀ ਬਰੀਕੀ ਨਾਲ ਵਾਹਨਾਂ ਦੇ ਦਸਤਾਵੇਜ਼ਾਂ ਦੀ ਛਾਣਬੀਣ ਕੀਤੀ ਇਸ ਸਮੇਂ ਕਾਰਾਂ ਵੈਨਾਂ ਮੂਰਤੀਆਂ ਦੀਆਂ ਡਿੱਗੀਆਂ ਚੰਗੀ ਤਰ੍ਹਾਂ ਚੈੱਕ ਕੀਤੀਆਂ ਅਤੇ ਤਲਾਸ਼ੀ ਵੀ ਲਈ ਅਤੇ ਉਨ੍ਹਾਂ ਤੇ ਲੱਗੀਆਂ ਕਾਲੀਆਂ ਫਿਲਮਾਂ ਵੀ ਉਤਾਰੀਆਂ ਇਸੇ ਤਰ੍ਹਾਂ ਸਕੂਟਰਾਂ ਮੋਟਰਸਾਈਕਲਾਂ ਦੇ ਪ੍ਰੈੱਸ਼ਰ ਹਾਰਨ ਅਤੇ ਫੈਂਸੀ ਨੰਬਰਾਂ ਵਾਲੀਆਂ ਸ਼ੇਅਰੋ ਸ਼ੇਅਰੀ ਵਾਲੀਆਂ ਨੰਬਰ ਪਲੇਟਾਂ ਵੀ ਉਤਾਰੀਆਂ ਇਸ ਸਮੇਂ ਮੈਡਮ ਸਰਾ ਨੇ ਪੱਤਰਕਾਰਾਂ ਨਾਲ ਗੱਲ ਕਰਦੇਹੋਏ ਕਿਹਾ ਕਿ ਇਹ ਸਪੈਸ਼ਲ ਨਾਕੇ ਘੱਲੂਘਾਰਾ ਦਿਵਸ ਤੱਕ ਰਹਿਣਗੇ ਮੈਡਮ ਸਰਾਂ ਨੇ ਵਾਹਨਾਂ ਵਹੀਕਲਾਂ ਵਾਲਿਆਂ ਨੂੰ ਕਿਹਾ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰੋ ਅਤੇ ਚਲਾਨ ਘਟਾਉਣ ਅਤੇ ਵਹੀਕਲ ਪੁਲਸ ਥਾਣਿਆਂ ਵਿਚ ਬੰਦ ਕਰਾਉਣ ਤੋਂ ਬਚੋ ਇਸ ਸਮੇਂ ਹੀ ਉਨ੍ਹਾਂ ਨਾਲ ਰੀਡਰ ਗੁਰਤੇਜ ਸਿੰਘ ਵਿਰਕ ਬਲਵਿੰਦਰ ਸਿੰਘ ਏ ਐੱਸ ਆਈ ਸੁਖਪਾਲ ਸਿੰਘ ਏ ਐੱਸ ਆਈ ਚਾਚਾ ਮੋਹਣ ਸਿੰਘ ਏ ਐਸ ਆਈ ਸਵੰਬਰਜੀਤ ਸਿੰਘ ਐੱਸ ਆਈ ਦਲਜੀਤ ਸਿੰਘ ਐੱਚ ਸੀ ਪਰਮਜੀਤ ਸਿੰਘ ਐੱਚ ਸੀ ਹਰਦੀਪ ਸਿੰਘ ਐੱਚ ਸੀ ਆਦਿ ਹਾਜ਼ਰ ਸਨ