ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਵਾਲਾ ਵਿਅਕਤੀ ਪੁਲੀਸ ਚੌਕੀ ਊਧਨਵਾਲ ਵੱਲੋਂ ਗ੍ਰਿਫ਼ਤਾਰ ਗ੍ਰਿਫ਼ਤਾਰ

in #shri2 years ago

ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਵਾਲਾ ਵਿਅਕਤੀ ਪੁਲੀਸ ਚੌਕੀ ਊਧਨਵਾਲ ਵੱਲੋਂ ਗ੍ਰਿਫ਼ਤਾਰ ਗ੍ਰਿਫ਼ਤਾਰ
IMG-20220608-WA0000.jpg

ਸ੍ਰੀ ਹਰਗੋਬਿੰਦਪਰ ਥਾਣਾ ਘੁਮਾਣ ਦੇ ਅਧੀਨ ਪੁਲਸ ਚੌਂਕੀ ਊਧਨਵਾਲ ਦੇ ਇੰਚਾਰਜ ਏ. ਐੱਸ. ਆਈ. ਸਰਵਨ ਸਿੰਘ ਬੈਂਸ ਨੇ ਦੱਸਿਆ ਕਿਪੁਲਸ ਥਾਣਾ ਘੁਮਾਣ ਵਿਚ ਅਮਰੀਕ ਸਿੰਘ ਵਾਸੀ ਬਸਰਾਵਾਂ ਵਿਰੁੱਧ ਮੁਕੱਦਮਾ ਧਾਰਾ ਕ 420, 120-ਬੀ ਆਈ.ਪੀ.ਸੀ. ਤਹਿਤ ਦਰਜ ਹੈ ਅਤੇ ਮਾਣਯੋਗ ਅਦਾਲਤ ਮਹਿੰਦਰ ਪ੍ਰਤਾਪ ਸਿੰਘ ਜੇ. ਐੱਮ. ਆਈ. ਸੀ. ਬਟਾਲਾ ਵੱਲੋਂ ਉਕਤ ਵਿਅਕਤੀ ਨੂੰ ਪੀ. ਓ. ਵੀ ਕਰਾਰ ਦਿੱਤਾ ਗਿਆ ਸੀ ਪਰ ਇਸਦੇ ਬਾਵਜੂਦ ਵੀ ਉਕਤ ਵਿਅਕਤੀ ਨੇ ਅਦਾਲਤ 'ਚ ਪੇਸ਼ ਨਾ ਹੋ ਕੇ ਅਦਾਲਤੀ ਹੁਕਮਾਂ ਦੀ ਉਲੰਘਣਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਪੁਲਸ ਨੇ ਉਕਤ ਵਿਅਕਤੀ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਅੱਡਾ ਧੰਦੋਈ ਤੋਂ ਗ੍ਰਿਫਤਾਰ ਕਰ ਕੇ ਕੇਸ ਦਰਜ ਕਰ ਦਿੱਤਾ ਹੈ।