ਨਸ਼ਾ ਕਿਸੇ ਵੀ ਸੂਰਤ ਵਿੱਚ ਨਾ ਕਰਨ ਦਿੱਤਾ ਜਾਵੇਗਾ ਅਤੇ ਨਾ ਹੀ ਵਿਕਣ ਦਿੱਤਾ ਜਾਵੇਗਾ

in #shri2 years ago

ਨਸ਼ਾ ਕਿਸੇ ਵੀ ਸੂਰਤ ਵਿੱਚ ਨਾ ਕਰਨ ਦਿੱਤਾ ਜਾਵੇਗਾ ਅਤੇ ਨਾ ਹੀ ਵਿਕਣ ਦਿੱਤਾ ਜਾਵੇਗਾIMG-20220602-WA0038.jpg - ਚੌਕੀ ਇੰਚਾਰਜ ਸਰਵਨ ਸਿੰਘ ਬੈਂਸ

ਸ੍ਰੀ ਹਰਗੋਬਿੰਦਪੁਰ - ਪੁਲਸ ਥਾਣਾ ਘੁਮਾਣ ਅਧੀਨ ਆਉਂਦੀ ਪੁਲਸ ਚੌਕੀ ਊਦਨਵਾਲ ਦੇ ਨਵੇਂ ਚੌਕੀ ਇੰਚਾਰਜ ਸਰਵਨ ਸਿੰਘ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਾ ਕਿਸੇ ਵੀ ਸੂਰਤ ਵਿੱਚ ਨਾ ਹੀ ਕਿਸੇ ਨੂੰ ਕਰਨ ਦਿੱਤਾ ਜਾਵੇਗਾ ਅਤੇ ਨਾ ਹੀ ਵਿਕਣ ਦਿੱਤਾ ਜਾਵੇਗਾ ਨਸ਼ੇ ਦੇ ਸੌਦਾਗਰ ਸਬ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਹੋਣਗੇ ਸ਼ਰਾਰਤੀ ਅਨਸਰਾਂ ਪਿੱਛੇ ਬਾਜ਼ ਦੀ ਨਜ਼ਰ ਰੱਖੀ ਹੋਈ ਹੈ ਪੁਲਸ ਨਾਕਿਆਂ ਦੀ ਗੱਲ ਕਰਦਿਆਂ ਹੋਇਆਂ ਚੌਕੀ ਇੰਚਾਰਜ ਨੇ ਕਿਹਾ ਕਿ ਸਪੈਸ਼ਲ ਨਾਕੇ ਘੱਲੂਘਾਰੇ ਦੇ ਸੰਬੰਧ ਵਿੱਚ ਲਗਾਏ ਜਾ ਰਹੇ ਹਨ ਅਤੇ ਇਹ 6 ਜੂਨ ਤੱਕ ਲੱਗਣਗੇ ਚੌਕੀ ਇੰਚਾਰਜ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਸ਼ਾਹਪੁਰ ਵਾਲੀ ਪੁਲੀ ਤੇ ਸਪੈਸ਼ਲ ਨਾਕੇ ਤੇ ਮੈਂ ਆਪਣੇ ਮੁਲਾਜ਼ਮਾਂ ਨਾਲ ਵਹੀਕਲਾਂ ਵਾਹਨਾਂ ਦੇ ਦਸਤਾਵੇਜ਼ਾਂ ਦੀ ਦੀ ਬੜੀ ਬਰੀਕੀ ਨਾਲ ਜਾਂਚ ਕੀਤੀ ਅਤੇ ਵ੍ਹੀਕਲਾਂ ਤੋਂ ਪ੍ਰੈਸ਼ਰ ਹਾਰਨ ਫੈਂਸੀ ਨੰਬਰ ਪਲੇਟਾਂ ਸ਼ੇਅਰੋ ਸ਼ੇਅਰੀ ਵਾਲੀਆਂ ਵੀ ਉਤਾਰੀਆਂ ਅਤੇ ਟੈਕਸੀਆਂ ਤੋਂ ਕਾਲੀਆਂ ਫਿਲਮਾਂ ਵੀ ਉਤਾਰੀਆਂ ਬੁਲਟ ਮੋਟਰਸਾਈਕਲਾਂ ਤੇ ਵੀ ਬੜੀ ਬਰੀਕੀ ਨਾਲ ਜਾਂਚ ਕੀਤੀ ਪਰੰਤੂ ਕਿਸੇ ਵਿੱਚ ਵੀ ਪਟਾਕੇ ਮਾਰਨ ਵਾਲਾ ਸਿਸਟਮ ਨਜ਼ਰ ਨਹੀਂ ਆਇਆ ਇਸ ਸਮੇਂ ਚੌਕੀ ਇੰਚਾਰਜ ਸਰਵਨ ਸਿੰਘ ਬੈਂਸ ਨੇ ਵਹੀਕਲਾਂ ਵਾਹਨਾਂ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਵੀਕਲਾ ਵਾਨਾਂ ਦੇ ਪੂਰੇ ਪੂਰੇ ਦਸਤਾਵੇਜ ਰੱਖਣ ਅਤੇ ਚਲਾਨ ਘਟਾਉਣ ਅਤੇ ਵਹੀਕਲ ਪੁਲਸ ਚੌਕੀਆਂ ਬੰਦ ਕਰਾਉਣ ਤੋਂ ਬਚਣ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਉਨ੍ਹਾਂ ਕਿਹਾ ਕਿ ਪੁਲਸ ਚੌਂਕੀ ਹਮੇਸ਼ਾਂ ਸੱਚੀ ਇਤਲਾਹ ਦਿਓ ਤਾਂ ਜੋ ਕਿਸੇ ਨਾਲ ਵਧੀਕੀ ਨਾ ਹੋ ਸਕੇ ਪੁਲਸ ਚੌਕੀ ਊਧਨਵਾਲ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਹੈ