ਨੌਜਵਾਨ ਕੋਲੋ ਦਿਨ ਲੁੱਟੇਰੇ ਚੇਨੀ ਤੇ ਨਗਦੀ ਚੋਰੀ ਕਰ ਹੋਏ ਫਰਾਰ

in #shri2 years ago

ਸ਼੍ਰੀ ਹਰਗੋਬਿੰਦਪੁਰIMG_20220515_113403.jpg-ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਖੁਜਾਲੇ ਵਿਖੇ ਨੌਜਵਾਨ ਕੋਲੋਂ ਨਕਾਬਪੋਸ਼ ਲੁਟੇਰੇ ਨਕਦੀ ਅਤੇ ਸੋਨੇ ਦੀ ਚੈਨੀ ਖੋਹ ਕੇ ਫ਼ਰਾਰ ਹੋ ਗਏ। ਕਮਿਓਨਟੀ ਸਿਹਤ ਕੇਂਦਰ ਘੁਮਾਣ ਵਿਖੇ ਇਲਾਜ ਅਧੀਨ ਨੌਜਵਾਨ ਮਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਕਾਦੀਆਂ ਹਾਲ ਵਾਸੀ ਖੁਜਾਲਾ ਦੇ ਸਹੁਰੇ ਸਾਬਕਾ ਚੇਅਰਮੈਨ ਬਲਾਕ ਸੰਮਤੀ ਤੇ ਸਰਪੰਚ ਮੰਗਲ ਸਿੰਘ ਖੁਜਾਲਾ ਨੇ ਦੱਸਿਆ ਕਿ ਮੇਰਾ ਧੀ ਅਤੇ ਜਵਾਈ ਆਪਣੇ ਸਪਲੈਂਡਰ ਮੋਟਰਸਾਈਕਲ ਤੇ ਕਾਦੀਆਂ ਦੀ ਸਟੇਟ ਬੈਂਕ ਦੇ ਸਾਹਮਣੇ ਏਟੀਐਮ ਤੋਂ ਪੈਸੇ ਕਢਵਾ ਕੇ ਵਾਪਸ ਆਪਣੇ ਪਿੰਡ ਖੁਜਾਲੇ ਆ ਰਹੇ ਸਨ ਕਿ ਜਦੋਂ ਉਹ ਘਰ ਦੇ ਨਜ਼ਦੀਕ ਪਹੁੰਚੇ ਤਾਂ ਪਿੱਛੋਂ ਆ ਰਹੇ 2 ਨਕਾਬਪੋਸ਼ ਨੌਜਵਾਨਾਂ ਵਲੋਂ ਅੱਗੇ ਮੋਟਰਸਾਈਕਲ ਕਰਕੇ ਮੇਰੇ ਧੀ ਤੇ ਜਵਾਈ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਕੋਲੋਂ 60 ਹਜ਼ਾਰ ਰੁਪਏ, ਇਕ ਸੋਨੇ ਦੀ ਚੈਨੀ, ਪਰਸ ਜਿਸ ਵਿਚ ਜ਼ਰੂਰੀ ਕਾਗਜ਼ਾਤ ਸਨ ਤੇ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਕਿ ਲੁਟੇਰੇ ਕਾਦੀਆਂ ਤੋਂ ਪਿੱਛਾ ਕਰਦੇ ਹੋਏ ਆ ਰਹੇ ਸਨ

ਅਤੇ ਲੁਟੇਰਿਆਂ ਵਲੋਂ ਮੇਰੇ ਜਵਾਈ ਦੇ ਮੂੰਹ, ਹੱਥ, ਸਿਰ, ਮੋਢੇ ਅਤੇ ਬਾਂਹ 'ਤੇ ਮਾਰੂ ਹਥਿਆਰਾਂ ਨਾਲ ਵਾਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਿਸ ਚੌਕੀ ਉਧਨਵਾਲ ਵਿਖੇ ਲਿਖਤੀ ਦਰਖਾਸਤ ਦੇ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ।ਊਧਨਵਾਲ ਤੋਂ ਲੈ ਕੇ ਕਾਦੀਆਂ ਰੋਡ 'ਤੇ ਅਨੇਕਾਂ ਹੀ ਲੁੱਟ-ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ, ਪਰ ਪੁਲਿਸ ਵਲੋਂ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ।