ਜਵਾਲਾਮੁਖੀ ਮੰਦਰ ਹਰਚੋਵਾਲ ਵਿਚ ਕਮੇਟੀ ਮੈਂਬਰਾਂ ਦੀ ਹੋਈ ਅਹਿਮ ਮੀਟਿੰਗ ਹੋਈ

in #shri2 years ago

ਜਵਾਲਾਮੁਖੀ ਮੰਦਰ ਹਰਚੋਵਾਲ ਵਿਚ ਕਮੇਟੀ ਮੈਂਬਰਾਂ ਦੀ ਹੋਈ ਅਹਿਮ ਮੀਟਿੰਗ ਹੋਈ IMG_20220608_141423.jpg
ਮੰਦਰ ਦੀ ਪੁਰਾਣੀ ਇਮਾਰਤ ਦੀ ਨਵੇਂ ਸਿਰੇ ਤੇ ਕੀਤੀ ਜਾਵੇਗੀ ਉਸਾਰੀ

ਸ੍ਰੀ ਹਰਗੋਬਿੰਦਪੁਰ - ਕਸਬਾ ਹਰਚੋਵਾਲ ਵਿਚ ਪੁਰਾਤਨ ਜਵਾਲਾਮੁਖੀ ਮੰਦਰ ਵਿਚ ਕਮੇਟੀ ਮੈਂਬਰਾਂ ਦੀ ਅਹਿਮ ਮੀਟਿੰਗ ਹੋਈ ਜਿਸ ਵਿਚ ਮੰਦਰ ਦੀ ਪੁਰਾਣੀ ਇਮਾਰਤ ਨੂੰ ਨਵੇਂ ਸਿਰੇ ਤੇ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿਚ ਕਮੇਟੀ ਮੈਂਬਰਾਂ ਦੀ ਹਜ਼ਾਰੀ ਵਿਚ 12 ਤਰੀਕ ਦਿਨ ਐਤਵਾਰ ਨੂੰ ਸੰਗਤ ਦੀ ਅਹਿਮ ਬੈਠਕ ਬੁਲਾਈ ਜਾਵੇਗੀ ਅਤੇ ਮੰਦਰ ਦੀ ਇਮਾਰਤ ਨੂੰ ਲੈ ਕੇ ਸਲਾਹ ਮਸ਼ਵਰਾ ਲਿਆ ਜਾਵੇਗਾ ਅਤੇ ਸੰਗਤ ਦੇ ਫੈਸਲੇ ਨਾਲ ਹੀ ਮੰਦਰ ਦੀ ਉਸਾਰੀ ਕੀਤੀ ਜਾਵੇਗੀ।ਇਸ ਮੌਕੇ ਰਾਜੀਵ ਕੁਮਾਰ ਸ਼ਰਮਾ ਪੱਤਰਕਾਰ, ਅਜੇ ਕੁਮਾਰ ਸ਼ਰਮਾ,ਪ੍ਰਦੀਪ ਸਿੰਘ ਬੇਦੀ ਪੱਤਰਕਾਰ,ਬਾਬਾ ਚੇਅਰਮੈਨ ਪ੍ਰੈੱਸ ਐਂਡ ਗੋਰਵ ਕਾਲੀਆਂ,ਗਿਆਨੀ ਕਰਤਾਰ ਸਿੰਘ,ਜਗੀਰ ਸਿੰਘ,ਮਿੱਤਰ ਸਿੰਘ,ਤਰਲੋਕ ਸਿੰਘ,ਲਖਬੀਰ ਸਿੰਘ,ਗੁਰਮੀਤ ਸਿੰਘ,ਦਲਜੀਤ ਸਿੰਘ,ਮੰਗਲ ਦਾਸ,ਬੰਟੀ,ਗਗਨ,ਸ਼ਿਵ ਕੁਮਾਰ,ਪਵਨ ਕੁਮਾਰ,ਸੰਜੀਵ ਕੁਮਾਰ, ਆਦਿ ਹਾਜ਼ਰ ਸਨ।IMG_20220608_141423.jpg