ਨਗਰ ਕੌਂਸਲ ਦਫਤਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਰਖਵਾਏ ਗਏ

in #shri2 years ago

ਨਗਰ ਕੌਂਸਲ ਪ੍ਰਧਾਨ ਨਵਦੀਪ ਸਿੰਘ ਪੰਨੂ ਵੱਲੋਂ ਨਗਰ ਕੌਂਸਲ ਦਫਤਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਰਖਵਾਏ ਗਏ

ਸ੍ਰੀ ਹਰਗੋਬਿੰਦਪੁਰ 4 ਜੂਨ - ਨਗਰ ਕੌਂਸਲ ਪ੍ਰਧਾਨ ਨਵਦੀਪ ਸਿੰਘ ਪੰਨੂ ਵੱਲੋਂ ਨਗਰ ਕੌਂਸਲ ਦੇ ਕੰਮ ਸਹੀ ਤਰੀਕੇ ਨਾਲ ਚੱਲਣ ਦੀ ਅਰਦਾਸ ਪੂਰੀ ਹੋਣ ਤੇ ਨਗਰ ਕੌਂਸਲ ਪ੍ਰਧਾਨ ਅਤੇ ਉਨ੍ਹਾਂ ਦੇ ਸਾਥੀ ਐੱਮ ਸੀ ਵੱਲੋਂ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਰਖਵਾਏ ਗਏ ਜਿਨ੍ਹਾਂ ਦੇ ਭੋਗ 12ਵਜੇ ਪਾਏ ਗਏ ਇਸ ਸਮੇਂ ਸਮੂਹ ਸ਼ਹਿਰ ਵਾਸੀ ਸਮੂਹ ਆਪਣੇ ਪਰਿਵਾਰਾਂ ਸਮੇਤ ਨਗਰ ਕੌਂਸਲ ਦਫਤਰ ਵਿਖੇ ਪਹੁੰਚੇ ਅਤੇ ਗੁਰੂ ਮਹਾਰਾਜ ਨੂੰ ਨਤਮਸਤਕ ਹੋਏ ਅਤੇ ਹਾਜ਼ਰੀਆਂ ਭਰੀਆਂ ਇਸ ਸਮੇਂ ਬੀਬੀ ਹਰਬੰਸ ਕੌਰ ਅਤੇ ਬੋਧ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਕੀਰਤਨ ਸੁਣਾ ਕੇ ਗੁਰੂ ਘਰ ਨਾਲ ਜੋੜਿਆਇਸ ਸਮੇਂ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਅਤੇ ਉਨ੍ਹਾਂ ਦੇ ਸਾਥੀ ਪਰਮਜੀਤ ਸਿੰਘ ਪੰਮ ਗੁਰਪ੍ਰੀਤ ਸਿੰਘ ਸੈਣੀ .ਸੋਢੀ ਆਦਿ ਉਚੇਚੇ ਤੌਰ ਤੇ ਪਹੁੰਚੇ ਅਤੇ ਗੁਰੂ ਮਹਾਰਾਜ ਨੂੰ ਨਤਮਸਤਕ ਹੋਏ ਅਤੇ ਹਾਜ਼ਰੀਆਂ ਭਰੀਆਂਇਸ ਸਮੇਂ ਹਲਕਾ ਵਧਾਏ ਸੈਸ਼ਨ ਕੋਰਟ ਨੇ ਕਿਹਾ ਮੈਂ ਸਮੂਹ ਸ਼ਹਿਰ ਵਾਸੀਆਂ ਦਾ ਸਦਾ ਹੀ ਰਿਣੀ ਰਹਾਂਗਾ ਜਿਨ੍ਹਾਂ ਨੇ ਮੈਨੂੰ ਇੱਥੋਂ ਬਹੁਤ ਭਾਰੀ ਬਹੁਮਤ ਨਾਲ ਜਿਤਾਇਆ ਉਨ੍ਹਾਂ ਕਿਹਾ ਕਿ ਸ੍ਰੀ ਹਰਗੋਬਿੰਦਪੁਰ ਵਿਖੇ ਵਿਕਾਸ ਦੇ ਕੰਮ ਬਿਨਾਂ ਪਾਰਟੀਬਾਜ਼ੀ ਧੜੇਬੰਦੀ ਤੋਂ ਉੱਪਰ ਉੱਠ ਕੇ ਹੋਣਗੇ ਸ੍ਰੀ ਹਰਗੋਬਿੰਦਪੁਰ ਨੂੰ ਨਮੂਨੇ ਦਾ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਲੋਕ ਦੂਰੋਂ ਦੂਰੋਂ ਸ੍ਰੀ ਹਰਗੋਬਿੰਦਪੁਰ ਨੂੰ ਵੇਖਣ ਆਉਣ ਆਉਣਗੇ ਇਹ ਮੇਰੇ ਮਨ ਦੀ ਰੀਝ ਹੈ ਮੈਂ ਇਸ ਨੂੰ ਹਰ ਹੀਲੇ ਪੂਰੀ ਕਰਾਂਗਾ ਇਸ ਸਮੇਂ ਨਗਰ ਕੌਂਸਲ ਪ੍ਰਧਾਨ ਨਵਦੀਪ ਸਿੰਘ ਪੰਨੂ ਵੱਲੋਂ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਉਪਰੰਤ ਨਗਰ ਕੌਂਸਲ ਪ੍ਰਧਾਨ ਨਵਦੀਪ ਸਿੰਘ ਪਨੂੰ ਨੇ ਨਗਰ ਕੌਂਸਲ ਦੇ ਦਫਤਰ ਵਿਖੇ ਜਮ੍ਹਾਂ ਹੋਈ ਭਾਰੀ ਇਕੱਠ ਦਾ ਕੋਟਨ ਕੋਟ ਧੰਨਵਾਦ ਕੀਤਾ ਇਸ ਸਮੇਂ ਭਾਰੀ ਇਕੱਠ ਤੋਂ ਇਲਾਵਾ ਉਨ੍ਹਾਂ ਨਾਲ ਦਰਸ਼ਨ ਲਾਲ ਚੋਪੜਾ IMG-20220605-WA0012.jpgਪ੍ਰਧਾਨ ਨਵਦੀਪ ਸਿੰਘ ਪੰਨੂੰ ਦੇ ਪਿਤਾ ਸੈਕਟਰੀ ਹਰਦੀਪ ਸਿੰਘ ਪੰਨੂ ਮੋਹਨ ਲਾਲ ਕਾਲੀਆ ਸੱਜਣ ਕਾਲੀਆ ਕਿੱਛੀ ਹਲਵਾਈ ਬਾਊ ਯਸ਼ਪਾਲ ਚਾਂਦਲਾ ਬੌਬੀ ਚਾਂਦਲਾ ਬਾਬਾ ਚੇਅਰਮੈਨ ਪ੍ਰੈੱਸ ਬੌਬੀ ਖੁੱਲਰ ਬਾਦਲ ਪੰਨੂੰ ਤਰਸੇਮ ਸਿੰਘ ਰਤਨ ਸਿੰਘ ਹੈਪੀ ਖੁੱਲਰ ਮੰਗਤ ਰਾਮ ਨੰਦਾ ਮੋਹਨ ਲਾਲ ਨੰਦਾ ਡਾ ਚਰਨ ਸਿੰਘ ਮੰਡ ਰਾਜਬੀਰ ਸਿੰਘ ਰਾਜੂ ਆਦਿ ਹਾਜ਼ਰ ਸਨ ਇਸ ਸਮੇਂ ਗੁਰੂ ਕਾ ਅਤੁੱਟ ਲੰਗਰ ਵੀ ਵਰਤਦਾ ਰਿਹਾ