ਪੁਲੀਸ ਚੌਕੀ ਉਧਨਵਾਲ ਦੇ ਨਵੇਂ ਚੌਂਕੀ ਇੰਚਾਰਜ ਨੇ ਚਾਰਜ ਸੰਭਾਲਿਆ

in #shri2 years ago

IMG-20220525-WA0019.jpgਪੁਲਸ ਚੌਂਕੀ ਉਧਨਵਾਲ ਦੇ ਨਵੇਂ ਚੌਕੀ ਇੰਚਾਰਜ ਸਰਵਨ ਨੇ ਪੁਲੀਸ ਚੌਕੀ ਦਾ ਚਾਰਜ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ

                ਸ੍ਰੀ ਹਰਗੋਬਿੰਦਪੁਰ  - ![IMG-20220601-WA0032.jpg](https://images.wortheum.news/DQmQ8c3dvEeV7Qo4FFYCKkVGGW9Dyg1BV8xPHXx8wrYXKUm/IMG-20220601-WA0032.jpg)ਪੁਲੀਸ ਥਾਣਾ ਘੁਮਾਣ ਅਧੀਨ  ਆਉਂਦੀ ਪੁਲਸ ਚੌਕੀ ਊਦਨਵਾਲ ਦੇ ਇੰਚਾਰਜ ਸਰਦਾਰ ਦਲਜੀਤ ਸਿੰਘ ਦੇ ਬਦਲ ਜਾਣ ਤੋਂ ਬਾਅਦ ਨਵੇਂ ਚੌਕੀ ਇੰਚਾਰਜ ਸਰਵਨ ਸਿੰਘ ਬੈਂਸ  ਨੇ ਚੌਕੀ ਇੰਚਾਰਜ ਦਾ ਚਾਰਜ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ                                 ਇਸ ਸਮੇਂ ਨਵੇਂ ਚੌਕੀ ਇੰਚਾਰਜ ਨੇ ਪੱਤਰਕਾਰਾਂ ਨਾਲ ਪਲੇਠੀ ਮੀਟਿੰਗ ਕਰਦੇ ਹੋਏ ਕਿਹਾ ਕਿ ਪੁਲਸ ਚੌਂਕੀ  ਊਧਨਵਾਲ ਵਿਚ ਹਰ ਵਰਗ ਦੇ ਲੋਕਾਂ ਦਾ ਪੂਰਾ ਪੂਰਾ ਸਨਮਾਨ ਹੋਵੇਗਾ ਅਤੇ ਬਿਨਾਂ ਭੇਦ ਭਾਵ ਧੜੇਬੰਦੀ ਤੋਂ ਉੱਪਰ ਉੱਠ ਕੇ ਹਰ ਵਰਗ ਦੇ ਲੋਕਾਂ ਦੇ ਕੰਮ ਹੋਣਗੇ ਹਰ ਸੱਚੇ ਵਿਅਕਤੀ ਨੂੰ ਪੂਰਾ ਪੂਰਾ ਇਨਸਾਫ਼ ਮਿਲੇਗਾ  ਪੁਲਿਸ ਥਾਣੇ ਵਿੱਚ ਆਈ ਹੋਈ ਸ਼ਿਕਾਇਤ ਦਾ ਫ਼ੈਸਲਾ 12 ਘੰਟੇ ਅੰਦਰ ਅੰਦਰ ਹੋਵੇਗਾ ਨਸ਼ੇ ਦੀ ਗੱਲ ਕਰਦਿਆਂ ਸਰਵਣ ਸਿੰਘ ਬੈਂਸ ਨੇ ਕਿਹਾ ਕਿ ਨਸ਼ਾ ਕਿਸੇ ਵੀ ਸੂਰਤ ਵਿੱਚ ਨਾ ਹੀ ਕਿਸੇ ਨੂੰ ਕਰਨ ਦਿੱਤਾ ਜਾਵੇਗਾ ਅਤੇ ਨਾ ਹੀ ਵਿਕਣ ਦਿੱਤਾ ਜਾਵੇਗਾ  ਇਸ ਸੰਬੰਧੀ ਸਾਰੇ ਮੈਡੀਕਲ ਸਟੋਰਾਂ ਦੇ ਮਾਲਕਾਂ ਨੂੰ ਵੀ ਸੂਚਿਤ ਕਰ ਦਿੱਤਾ ਹੈ ਕਿ ਕੋਈ ਵੀ ਮੈਡੀਕਲ ਸਟੋਰ ਦਾ ਮਾਲਕ ਕੁਆਲੀਫਾਈਡ ਡਾਕਟਰ ਦੀ ਪਰਚੀ ਤੋਂ ਬਿਨਾਂ ਕਿਸੇ ਨੂੰ ਨਸ਼ੇ ਵਾਲੀ ਗੋਲੀ ਟੀਕਾ ਕੈਪਸੁਲ ਖੰਘ ਵਾਲੀ ਦਵਾਈ ਨਹੀਂ ਦੇਵੇਗਾ ਇਸ ਸਮੇਂ ਬੈਂਸ  ਨੇ ਕਿਹਾ ਕਿ ਨਸ਼ਿਆਂ ਦੇ ਸੌਦਾਗਰ ਸਭ ਸਲਾਖਾਂ ਪਿੱਛੇ ਬੰਦ ਹੋਣਗੇ ਉਨ੍ਹਾਂ ਕਿਹਾ ਕਿ ਪੁਲਸ ਚੌਂਕੀ ਥਾਣੇ ਵਿਚ ਜੇਕਰ ਕਿਸੇ ਵਿਅਕਤੀ ਦੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਉਹ ਵਿਅਕਤੀ ਸਿੱਧਾ ਬੇਝਿਜਕ ਹੋ ਕੇ ਮੇਰੇ ਨਾਲ  ਸੰਪਰਕ ਕਰ ਸਕਦਾ ਹੈ  ਉਨ੍ਹਾਂ ਕਿਹਾ ਕਿ ਪੁਲਸ ਚੌਂਕੀ ਵਿੱਚ ਹਮੇਸ਼ਾਂ ਸੱਚੀ ਇਤਲਾਹ ਦਿਓ ਤਾਂ ਜੋ ਕਿਸੇ ਨਾਲ ਵਧੀਕੀ ਨਾ ਹੋ ਸਕੇ ਪੁਲਸ ਚੌਂਕੀ ਊਧਨਵਾਲ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਹੈ  ਇਸ ਸਮੇਂ ਉਨ੍ਹਾਂ ਨਾਲ ਊਧਨਵਾਲ ਚੌਕੀ ਦਾ ਸਮੂਹ ਸਟਾਫ ਹਾਜ਼ਰ ਸੀ