ਫਿਰੋਜ਼ਪੁਰ ਨੂੰ ਦਿੱਤਾ ਮੈਮੋਰੰਡਮ

in #shiromani2 years ago

ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਨੇ ਡੀਸੀ ਫਿਰੋਜ਼ਪੁਰ ਨੂੰ ਦਿੱਤਾ ਮੈਮੋਰੰਡਮ
IMG-20220518-WA0007.jpg
ਫਿਰੋਜ਼ਪੁਰ

ਅੱਜ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਜ਼ਿਲ੍ਹਾ ਫਿਰੋਜ਼ਪੁਰ ਜਥੇਬੰਦੀ ਵੱਲੋਂ ਪੰਜਾਬ ਹਰਿਆਣਾ ਅਤੇ ਰਾਜਸਥਾਨ ਜਿਥੋਂ ਦੇ ਕਿਸਾਨ ਪਹਿਲਾ ਹੀ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਹਨ ਇਨ੍ਹਾਂ ਸੂਬਿਆਂ ਦੇ ਕਿਸਾਨਾਂ ਨੂੰ ਬਾਹਰਲੇ ਮੁਲਕਾਂ ਵਿਚ ਕਣਕ ਦੇ ਚੜ੍ਹ ਰਹੇ ਭਾਅ ਤੋਂ ਆਸ ਬੱਝੀ ਸੀ ਕੇ ਸਾਡੀਆਂ ਫ਼ਸਲਾਂ ਦੀ ਉਚਿਤ ਕੀਮਤ ਮਿਲੇਗੀ, ਪਰ ਕੇਂਦਰ ਸਰਕਾਰ ਵਲੋਂ ਉਕਤ ਰਾਜਾਂ ਦੀ ਕਣਕ ਬਾਹਰ ਭੇਜਣ ਤੇ ਲਾਈ ਪਾਬੰਦੀ ਨੇ ਕਿਸਾਨਾਂ ਦੀਆ ਆਸਾਂ ਤੇ ਪਾਣੀ ਫੇਰਿਆ ਹੈ। ਇਸ ਸਬੰਦੀ ਇਕ ਮੈਮੋਰੰਡਮ ਡੀਸੀ ਫਿਰੋਜ਼ਪੁਰ ਮੈਡਮ ਅੰਮਿ੍ਰਤ ਸਿੰਘ ਨੂੰ ਦਿੱਤਾ ਗਿਆ। ਇਸ ਮੌਕੇ ਤੇਜਿੰਦਰ ਸਿੰਘ ਦਿਓਲ, ਜਤਿੰਦਰ ਸਿੰਘ ਥਿੰਦ ਅਤੇ ਪ੍ਰਗਟ ਸਿੰਘ ਵਾਹਕਾ ਨੇ ਬੋਲਦਿਆਂ ਕਿਹਾ ਕੇ ਉਕਤ ਰਾਜਾਂ ਤੇ ਕਣਕ ਬਾਹਰ ਭੇਜਣ ਦੀ ਰੋਕ ਲਾਉਣੀ ਸੰਵਿਧਾਨ ਦੀ ਧਾਰਾ 14 ਦੀ ਘੋਰ ਉਲੰਘਣਾ ਹੈ। ਜਦੋਂ ਸੰਵਿਧਾਨ ਦੀ ਧਾਰਾ 14 ਸਾਰਿਆਂ ਨੂੰ ਬਰਾਬਰਤਾ ਦਾ ਹੱਕ ਦਿੰਦੀ ਹੈ, ਫਿਰ ਇੰਡੀਆ ਮੁਲਕ ਵਿਚ ਵੱਸਣ ਵਾਲੇ ਨਿਵਾਸੀਆਂ ਵਿਸ਼ੇਸ਼ ਤੌਰ ’ਤੇ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਲਈ ਇਹ ਤਾਨਾਸ਼ਾਹੀ ਹੁਕਮ ਲਾਗੂ ਕਰਕੇ ਤਿੰਨ ਸੂਬਿਆਂ ਦੇ ਕਿਸਾਨਾਂ ਨੂੰ ਬਾਕੀ ਮੁਲਕ ਦੇ ਸੂਬਿਆਂ ਦੇ ਨਿਵਾਸੀਆਂ ਤੋਂ ਵੱਖ ਵੱਖ ਕਰਨ ਦੇ ਅਮਲ ਹੋ ਰਹੇ ਹਨ। ਕਿਸਾਨਾਂ ਦੀ ਮਾਲੀ ਹਾਲਤ ਨੂੰ ਬੇਹਤਰ ਬਨਾਉਣ ਦੇ ਨਾਲ ਨਾਲ ਸਮੁੱਚੇ ਮੁਲਕ ਦੀ ਮਾਲੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਉਕਤ ਹੁਕਮ ਤੁਰੰਤ ਰੱਧ ਕੀਤੇ ਜਾਣ। ਇਸ ਮੌਕੇ ਉਨ੍ਹਾਂ ਨਾਲ ਜਗਜੀਤ ਸਿੰਘ ਦਫਤਰ ਸਕੱਤਰ ਫਿਰੋਜ਼ਪੁਰ, ਕਰਤਾਰ ਸਿੰਘ ਵਸਤੀ ਅੰਮਿ੍ਰਤਸਰੀਆਂ, ਸੁੁੱਚਾ ਸਿੰਘ ਵਸਤੀ ਭਾਨੇ ਵਾਲੀ, ਮੋਹਨ ਸਿੰਘ ਨਿਆਜ਼ੀਆਂ, ਸੁਖਚੈਨ ਸਿੰਘ ਮਮਦੋਟ, ਸੁਖਚੈਨ ਸਿੰਘ ਕਮੱਗ਼ਰ, ਲਵਪ੍ਰੀਤ ਸਿੰਘ ਵਾਹਗੇ ਵਾਲਾ, ਸਰਬਜੀਤ ਸਿੰਘ ਮੋਮੀ, ਮਨਮੀਤ ਸਿੰਘ ਐਡਵੋਕੇਟ, ਯਾਦਵਿੰਦਰ ਸਿੰਘ ਅਲਫੂ ਕੇ, ਰਵਿੰਦਰ ਸਿੰਘ ਅਲਫੂਕੇ ਆਦਿ ਹਾਜ਼ਰ ਸਨ।