ਸ਼ੇਅਰ ਬਾਜ਼ਾਰ 'ਚ ਕੋਹਰਾਮ : ਸੈਂਸੈਕਸ ਤੇ ਨਿਫਟੀ 6 ਮਹੀਨੇ ਦੇ ਹੇਠਲੇ ਪੱਧਰ ਤੇ ਬੰਦ

in #share2 years ago

ਹਫਤੇ ਦੇ ਚੌਥੇ ਕਾਰੋਬਾਰੀ ਦਿਨ ਭਾਵ ਅੱਜ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਨੇ ਮਜ਼ਬੂਤ ​​ਵਾਧੇ ਨਾਲ ਕਾਰੋਬਾਰ ਸ਼ੁਰੂ ਕੀਤਾ ਪਰ ਇਹ ਰਫ਼ਤਾਰ ਜ਼ਿਆਦਾ ਦੇਰ ਤੱਕ ਕਾਇਮ ਨਹੀਂ ਰਹਿ ਸਕੀ ਅਤੇ ਦਿਨ ਭਰ ਦੇ ਕਾਰੋਬਾਰ ਤੋਂ ਬਾਅਦ ਆਖਰਕਾਰ ਦੋਵੇਂ ਸੂਚਕਾਂਕ ਲਾਲ ਨਿਸ਼ਾਨ 'ਤੇ ਬੰਦ ਹੋਏ। 30 ਸ਼ੇਅਰਾਂ ਵਾਲਾ ਬੰਬਈ ਸਟਾਕ ਐਕਸਚੇਂਜ 1045.60 ਅੰਕਾਂ ਦੇ ਨੁਕਸਾਨ ਨਾਲ 51,495.79 'ਤੇ ਬੰਦ ਹੋਇਆ ਹੈ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 331.55 ਅੰਕ ਫਿਸਲ ਕੇ ਸਾਲ ਦੇ ਹੇਠਲੇ ਪੱਧਰ 15,360.60 ਅੰਕ 'ਤੇ ਬੰਦ ਹੋਇਆ।Screenshot_2022_0613_112619.jpg