ਮੰਤਰੀ ਭਗਵੰਤ ਮਾਨ ਦੇ ਰਡਾਰ 'ਤੇ ਦੋ ਹੋਰ ਮੰਤਰੀ ਹਨ

ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਸੀ.ਐਮ.ਭਗਵੰਤ ਮਾਨ ਵੱਲੋਂ ਨਾ ਸਿਰਫ਼ ਮੰਤਰੀ ਮੰਡਲ ਵਿੱਚੋਂ ਬਾਹਰ ਦਾ ਰਸਤਾ ਵਿਖਾਇਆ ਗਿਆ ਹੈ, ਸਗੋਂ ਉਹਨਾਂ ਨੂੰ ਹਵਾਲਾਤ ਭੇਜ ਕੇ ਉਸ ਦੇ ਸਿਆਸੀ ਭਵਿੱਖ ਉੱਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰਨ ਤੋਂ ਬਾਅਦ ਗੱਲ ਇੱਥੇ ਹੀ ਖਤਮ ਨਹੀਂ ਹੋਣ ਵਾਲੀ ਹੈ।ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੈ। ਦੈਨਿਕ ਭਾਸਕਰ 'ਚ ਛਪੀ ਰਿਪੋਰਟ 'ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਰਡਾਰ 'ਤੇ ਦੋ ਹੋਰ ਮੰਤਰੀ ਹਨ।

ਇਨ੍ਹਾਂ ਵਿੱਚੋਂ ਇੱਕ ਮਾਝੇ ਦਾ ਅਤੇ ਦੂਜਾ ਦੁਆਬੇ ਦਾ ਹੈ। ਜਾਣਕਾਰੀ ਅਨੁਸਾਰ ਮਾਮਲੇ ਦੀਆਂ ਪਰਤਾਂ ਸਾਹਮਣੇ ਆਉਣੀਆਂ ਅਜੇ ਬਾਕੀ ਹਨ, ਜੇਕਰ ਦੋਵਾਂ ਮੰਤਰੀਆਂ ਖਿਲਾਫ ਕੁਝ ਪਾਇਆ ਗਿਆ ਤਾਂ ਕਾਰਵਾਈ ਕੀਤੇ ਜਾਣ ਦਾ ਪੂਰਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

ਵਿਭਾਗ ਨੂੰ 51 ਟੈਂਡਰ ਜਾਰੀ ਕੀਤੇ ਜਾਣੇ ਸਨ

ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦਾ ਪਤਾ ਲਗਾਉਣ ਲਈ ਇੱਕ ਮਜ਼ਬੂਤ ​​ਤੰਤਰ ਤਿਆਰ ਕੀਤਾ ਹੈ। ਉਨ੍ਹਾਂ ਦੇ ਰਾਡਾਰ ਤੋਂ ਬਚਣਾ ਹੁਣ ਆਸਾਨ ਨਹੀਂ ਰਿਹਾ। ਜਦੋਂ ਉਨ੍ਹਾਂ ਨੂੰ ਡਾਕਟਰ ਵਿਜੇ ਸਿੰਗਲਾ ਖ਼ਿਲਾਫ਼ ਸ਼ਿਕਾਇਤ ਮਿਲੀ ਤਾਂ ਉਨ੍ਹਾਂ ਦੇ ਭਰੋਸੇਮੰਦ ਅਧਿਕਾਰੀਆਂ ਨੇ ਗੁਪਤ ਤਰੀਕੇ ਨਾਲ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ।

ਇਸ ਬਾਰੇ ਕਿਸੇ ਨੂੰ ਪਤਾ ਵੀ ਨਹੀਂ ਸੀ। ਮੰਤਰੀ ਵਿਰੁੱਧ ਟੈਂਡਰਾਂ ਵਿੱਚ ਕਮਿਸ਼ਨ ਲੈਣ ਦੇ ਦੋਸ਼ਾਂ ਦੀ ਜਾਂਚ ਦੇ ਹਿੱਸੇ ਵਜੋਂ 21 ਅਪ੍ਰੈਲ ਤੋਂ 27 ਮਈ ਤੱਕ ਹੋਣ ਵਾਲੇ ਟੈਂਡਰਾਂ ਦੀ ਜਾਂਚ ਕੀਤੀ ਗਈ। ਸਿਹਤ ਵਿਭਾਗ ਵੱਲੋਂ 51 ਦੇ ਕਰੀਬ ਟੈਂਡਰ ਜਾਰੀ ਕੀਤੇ ਜਾਣੇ ਸਨ। ਇਨ੍ਹਾਂ ਵਿੱਚੋਂ ਕੁਝ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਸਨ।

ਕਾਰਵਾਈ ਤੋਂ 24 ਘੰਟੇ ਪਹਿਲਾਂ ਕੇਜਰੀਵਾਲ ਨਾਲ ਕੀਤੀ ਗੱਲ

ਟੈਂਡਰਾਂ ਸਬੰਧੀ ਜਾਣਕਾਰੀ ਮੁੱਖ ਮੰਤਰੀ ਨੇ ਹਫ਼ਤਾ ਪਹਿਲਾਂ ਹਾਸਲ ਕੀਤੀ ਸੀ। ਡਾ: ਸਿੰਗਲਾ ਨੂੰ ਮਿਲਣ ਵਾਲੇ ਉਨ੍ਹਾਂ ਦੇ ਦਰਜਨ ਤੋਂ ਵੱਧ ਨਜ਼ਦੀਕੀਆਂ ਦੀ ਸੂਚੀ ਤਿਆਰ ਕੀਤੀ ਗਈ। ਜਾਂਚ ਇੰਨੀ ਗੁਪਤ ਸੀ ਕਿ ਕਾਰਵਾਈ ਤੋਂ ਪਹਿਲਾਂ ਸਿਰਫ਼ ਦੋ ਅਫ਼ਸਰਾਂ ਨੂੰ ਹੀ ਇਸ ਬਾਰੇ ਪਤਾ ਸੀ।

ਦੱਸਿਆ ਜਾ ਰਿਹਾ ਹੈ ਕਿ ਕਾਰਵਾਈ ਕਰਨ ਤੋਂ ਪਹਿਲਾਂ ਸੀਐਮ ਮਾਨ ਨੇ 24 ਘੰਟੇ ਪਹਿਲਾਂ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਗੱਲ ਕੀਤੀ ਸੀ। ਸਰਕਾਰ ਨੇ ਟੈਂਡਰ ਸਬੰਧੀ ਸਾਰਾ ਰਿਕਾਰਡ ਵੀ ਜ਼ਬਤ ਕਰ ਲਿਆ ਹੈ। ਇਨ੍ਹਾਂ ਵਿੱਚ ਮੁਹੱਲਾ ਕਲੀਨਿਕਾਂ ਅਤੇ ਹੋਰ ਕੰਮਾਂ ਲਈ 1015 ਲੈਪਟਾਪ, 500 ਡੈਸਕਟਾਪ, 1450 ਪ੍ਰਿੰਟਰ ਆਦਿ ਖਰੀਦਣ ਲਈ 20-25 ਕਰੋੜ ਰੁਪਏ ਦੇ ਟੈਂਡਰ ਸ਼ਾਮਲ ਹਨ।n3894936581653540571488f3d5b04fe9c9c59d11afa1da8a4d2d93d720f3db8c42c15908abfb51cf6b69fd.jpg