Punjabi news

in #punjabi2 years ago

ਪਤੀ-ਪਤਨੀ ਦਾ ਕਾਰਨਾਮਾ ਕਰੇਗਾ ਹੈਰਾਨ, ਕੈਨੇਡਾ ਭੇਜਣ ਦੇ ਨਾਂ 'ਤੇ ਇੰਝ ਕੀਤੀ ਲੱਖਾਂ ਦੀ ਠੱਗੀ2022_6image_18_13_32709608041.jpg
ਨੂਰਪੁਰਬੇਦੀ (ਭੰਡਾਰੀ)- ਖੇਤਰ ਦੇ ਪਿੰਡ ਚਨੌਲੀ ਦੇ ਇਕ ਵਿਅਕਤੀ ਨਾਲ ਉਸ ਦੇ ਲੜਕੇ ਨੂੰ ਕੈਨੇਡਾ ਭੇਜਣ ਦੇ ਨਾਂ ’ਤੇ 6 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਸਥਾਨਕ ਪੁਲਸ ਨੇ ਟਰੈਵਲ ਏਜੰਟ ਪਤੀ-ਪਤਨੀ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਇਹ ਮੁਕੱਦਮਾ ਜ਼ਿਲ੍ਹਾ ਪੁਲਸ ਮੁਖੀ ਰੂਪਨਗਰ ਵੱਲੋਂ ਦਿੱਤੀ ਸ਼ਿਕਾਇਤ ਦੀ ਇੰਚਾਰਜ ਸਪੈਸ਼ਨ ਬ੍ਰਾਂਚ ਰੂਪਨਗਰ ਵੱਲੋਂ ਸਮੁੱਚੀ ਤਫ਼ਤੀਸ਼ ਕਰਨ ਉਪਰੰਤ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸ਼ਰਾਬ ਦਾ ਕਾਰੋਬਾਰ ਕਰਦੇ ਪਿੰਡ ਚਨੌਲੀ ਦੇ ਮਿਹਰਬਾਨ ਸਿੰਘ ਪੁੱਤਰ ਕੇਵਲ ਸਿੰਘ ਨੇ ਦੱਸਿਆ ਕਿ ਮੇਰੇ ਸਹੁਰੇ ਤਹਿਸੀਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹਨ ਅਤੇ ਦੋਸ਼ੀ ਰਜਵੰਤ ਕੌਰ ਉਰਫ਼ ਤਮੰਨਾ ਸ਼ਰਮਾ ਅਤੇ ਉਸ ਦੇ ਪਤੀ ਰਾਕੇਸ਼ ਕੁਮਾਰ ਉਰਫ਼ ਬੰਟੀ ਨਿਵਾਸੀ ਜ਼ੀਰਾ ਦਾ ਮੇਰੇ ਸਹੁਰੇ ਘਰ ਕਾਫ਼ੀ ਆਉਣਾ-ਜਾਣਾ ਸੀ, ਜਿਸ ਕਰਕੇ ਮੇਰੀ ਉਨ੍ਹਾਂ ਨਾਲ ਜਾਣ-ਪਛਾਣ ਅਤੇ ਵਾਕਵੀ ਹੋ ਗਈ।ਇਹ ਵੀ ਪੜ੍ਹੋ: ਮਾਨ ਸਰਕਾਰ ਦੇ 100 ਦਿਨ ਪੂਰੇ, ਜਾਣੋ ਹੁਣ ਤੱਕ CM ਭਗਵੰਤ ਮਾਨ ਵੱਲੋਂ ਲਏ ਗਏ ਫ਼ੈਸਲਿਆਂ ਬਾਰੇ

ਜੁਲਾਈ 2021 ’ਚ ਸਹੁਰੇ ਘਰ ਵਿਖੇ ਉਕਤ ਟਰੈਵਲ ਏਜੰਟਾਂ ਨੇ ਮੈਨੂੰ ਆਖਿਆ ਕਿ ਅਸੀਂ ਵਿਦੇਸ਼ਾਂ ’ਚ ਬੰਦੇ ਭੇਜਣ ਦਾ ਕੰਮ ਕਰਦੇ ਹਾਂ ਅਤੇ ਕਾਫ਼ੀ ਜਣਿਆਂ ਨੂੰ ਭੇਜ ਵੀ ਚੁੱਕੇ ਹਨ। ਜੇਕਰ ਤੁਸੀਂ ਵੀ ਕਿਸੇ ਨੂੰ ਪੀ. ਆਰ. ਬੇਸ ’ਤੇ ਭੇਜਣਾ ਚਾਹੁੰਦੇ ਹੋ ਤਾਂ ਅਸੀਂ ਭੇਜ ਸਕਦੇ ਹਾਂ। ਇਸ ਦੌਰਾਨ ਉਨ੍ਹਾਂ ਮੇਰੇ ਮੁੰਡੇ ਵਿਕਰਮਜੀਤ ਸਿੰਘ ਨੂੰ ਪੀ. ਆਰ. ਬੇਸ ’ਤੇ ਕੈਨੇਡਾ ਭੇਜਣ ਸਬੰਧੀ ਭਰੋਸਾ ਦੁਆਇਆ ਜਿਸ ’ਤੇ ਮੈਂ ਹਾਂ ਕਰ ਦਿੱਤੀ।
ਉਨ੍ਹਾਂ ਇਸ ਲਈ 25 ਲੱਖ ਦੀ ਮੰਗ ਕੀਤੀ ਜਦਕਿ 20 ਲੱਖ ਰੁਪਏ ’ਚ ਸਾਡੀ ਗੱਲਬਾਤ ਤੈਅ ਹੋ ਗਈ। ਇਸ ਤੋਂ ਬਾਅਦ ਉਕਤ ਟਰੈਵਲ ਏਜੰਟ ਪਤੀ-ਪਤਨੀ ਕਈ ਵਾਰ ਉਸ ਦੇ ਪਿੰਡ ਚਨੌਲੀ ਵਿਖੇ ਆਏ ਅਤੇ ਫਾਈਲ ਤਿਆਰ ਕਰਨ ਦੇ ਨਾਂ ’ਤੇ ਉਸ ਦੇ ਮੁੰਡੇ ਦੀਆਂ ਪਾਸਪੋਰਟ ਫੋਟੋਆਂ, ਪਾਸਪੋਰਟ ਦੀ ਫੋਟੋ ਕਾਪੀ ਅਤੇ ਆਧਾਰ ਕਾਰਡ ਦੀ ਕਾਪੀ ਸਮੇਤ ਕਈ ਹੋਰ ਦਸਤਾਵੇਜ਼ ਲੈ ਗਏ ਜਦਕਿ ਕਈ ਦਸਤਾਵੇਜ਼ ਸਕੈਨ ਕਰਕੇ ਵੀ ਉਨ੍ਹਾਂ ਦੇ ਵੱਟਸਐਪ ’ਤੇ ਭੇਜੇ ਗਏ। ਇਸ ਦੌਰਾਨ ਉਨ੍ਹਾਂ ਐਡਵਾਂਸ ਵਜੋਂ 6 ਲੱਖ ਰੁਪਏ ਦੀ ਮੰਗ ਕੀਤੀ। ਮੈਂ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਕੁਝ ਰਕਮ ਉਧਾਰ ਲੈ ਕੇ 28 ਅਕਤੂਬਰ 2021 ਨੂੰ ਆਪਣੇ ਪੰਜਾਬ ਐਂਡ ਸਿੰਧ ਬੈਂਕ ਦੇ ਖ਼ਾਤੇ ’ਚੋਂ 6 ਲੱਖ ਰੁਪਏ ਦੀ ਰਾਸ਼ੀ ਏਜੰਟ ਰਜਵੰਤ ਕੌਰ ਦੇ ਖ਼ਾਤੇ ’ਚ ਟਰਾਂਸਫਰ ਕਰ ਦਿੱਤੀ। ਜਦੋਂ ਮੈਂ ਅਗਲੇ ਦਿਨ ਉਨ੍ਹਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ। ਉਸ ਤੋਂ ਬਾਅਦ ਮੈਂ ਜ਼ੀਰਾ ਵਿਖੇ ਉਸ ਦੇ ਘਰ ਗਿਆ, ਜਿੱਥੇ ਤਾਲਾ ਲੱਗਿਆ ਹੋਇਆ ਸੀ। ਫਿਰ ਮੈਂ ਆਲੇ-ਦੁਆਲੇ ਵੀ ਉਕਤ ਵਿਅਕਤੀਆਂ ਬਾਰੇ ਪਤਾ ਕੀਤਾ ਅਤੇ ਜਿਸ ਸਬੰਧੀ ਕੁਝ ਵੀ ਪਤਾ ਨਾ ਚੱਲਣ ’ਤੇ ਮੈਂ ਸਮਝ ਗਿਆ ਕਿ ਮੇਰੇ ਨਾਲ ਠੱਗੀ ਹੋਈ ਹੈ।

ਦੋਸ਼ੀਆਂ ਖਿਲਾਫ਼ ਪਹਿਲਾਂ ਵੀ 3 ਥਾਣਿਆਂ ’ਚ ਦਰਜ ਹਨ ਧੋਖਾਦੇਹੀ ਦੇ ਮੁਕੱਦਮੇ
ਇੰਚਾਰਜ ਸਪੈਸ਼ਲ ਬ੍ਰਾਂਚ ਰੂਪਨਗਰ ਨੇ ਕੀਤੀ ਆਪਣੀ ਜਾਂਚ ਰਿਪੋਰਟ ’ਚ ਦੱਸਿਆ ਕਿ ਦੋਸ਼ੀ ਟਰੈਵਲ ਏਜੰਟ ਰਜਵੰਤ ਕੌਰ ਉਰਫ਼ ਤਮੰਨਾ ਸ਼ਰਮਾ ਅਤੇ ਉਸ ਦਾ ਪਤੀ ਰਕੇਸ਼ ਕੁਮਾਰ ਉਰਫ਼ ਬੰਟੀ ਜੋ ਨਮਨ ਇਨਕਲੇਵ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ ਖ਼ਿਲਾਫ਼ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀਆਂ ਮਾਰਨ ਸਬੰਧੀ ਥਾਣਾ ਜ਼ੀਰਾ, ਥਾਣਾ ਧਰਮਕੋਟ ਜ਼ਿਲ੍ਹਾ ਮੋਗਾ ਅਤੇ ਥਾਣਾ ਸਦਰ ਹੁਸ਼ਿਆਰਪੁਰ ਵਿਖੇ ਪਹਿਲਾਂ ਵੀ ਧੋਖਾਦੇਹੀ ਅਤੇ ਮਨੁੱਖੀ ਤਸਕਰੀ ਰੋਕੂ ਐਕਟ ਤਹਿਤ ਮੁਕੱਦਮੇ ਦਰਜ ਹਨ।