Punjabi news

in #punjabi2 years ago

ਗੱਡੀਆਂ ਦੇ ਟਾਇਰ ਜੋ ਪੰਚਰ ਹੀ ਨਹੀਂ ਹੋਣਗੇ, ਜਾਣੋ ਇਹ ਕਿੱਥੇ ਬਣ ਰਹੇ ਹਨ ਤੇ ਕਿਵੇਂ ਕੰਮ ਕਰਨਗੇ_125464095_8d130184-5e20-4d6c-938d-507376da84dc.jpg.jpeg
ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਵਾਹਨ ਦਾ ਕਦੇ ਨਾ ਕਦੇ ਤਾਂ ਟਾਇਰ ਪੈਂਚਰ ਹੋਇਆ ਹੈ। ਸੜਕ ਵਿੱਚ ਅੱਧ ਰਸਤੇ ਜਦੋਂ ਤੁਸੀਂ ਕਿਤੇ ਜਾ ਰਹੇ ਹੋ ਤਾਂ ਟਾਇਰ ਪੈਂਚਰ ਹੋਣਾ ਸਾਰੇ ਸਫ਼ਰ ਦਾ ਸੁਆਦ ਫਿੱਕਾ ਕਰ ਸਕਦਾ ਹੈ।

ਹਾਲਾਂਕਿ ਹੁਣ ਸ਼ਾਇਦ ਟਾਇਰ ਪੈਂਚਰ ਹੋਣ ਦੇ ਦਿਨ ਜਲਦੀ ਹੀ ਪੁਰਾਣੀ ਗੱਲ ਹੋ ਜਾਣਗੇ।

ਅਮਰੀਕੀ ਟਾਈਰ ਨਿਰਮਾਤਾ ਕੰਪਨੀ ਗੁਡੀਅਰ ਨੇ ਬਿਨਾਂ ਹਵਾ ਤੋਂ ਚੱਲਣ ਵਾਲੇ ਟਾਇਰ ਵਿਕਸਿਤ ਕੀਤੇ ਹਨ। ਇਨ੍ਹਾਂ ਟਾਇਰਾਂ ਦੀ ਪਰਖ ਲਗਜ਼ਮਬਰਗ ਵਿੱਚ ਟੈਸਲਾ ਮੌਡਲ 3 ਦੀਆਂ ਕਾਰਾਂ ਉੱਪਰ ਕੀਤੀ ਜਾ ਰਹੀ ਹੈ। ਇੱਥੇ ਹਰ ਤਰ੍ਹਾਂ ਦੀਆਂ ਡਰਾਇਵਿੰਗ ਅਤੇ ਸੜਕੀ ਹਾਲਾਤ ਵਿੱਚ ਇਨ੍ਹਾਂ ਟਾਇਰਾਂ ਨੂੰ ਪਰਖਿਆ ਜਾ ਰਿਹਾ ਹੈ।

ਇਹ ਟਾਇਰ ਗਜਾਂ (ਸਪੌਕਸ) ਵਾਲੇ ਟਾਇਰਾਂ ਦੇ ਤਰੀਕੇ ਨਾਲ ਹੀ ਕੰਮ ਕਰਦੇ ਹਨ। ਬੱਸ ਇਨ੍ਹਾਂ ਵਿੱਚ ਇਹ ਗਜ ਨੁਮਾਂ ਬਣਤਰਾਂ ਪਲਾਸਟਿਕ ਦੀਆਂ ਹੀ ਹਨ। ਜੋ ਸਪਰਿੰਗਾਂ ਵਾਂਗ ਸੜਕ, ਕਾਰ ਦੀ ਗਤੀ ਆਦਿ ਦੇ ਹਿਸਾਬ ਨਾਲ ਫੈਲਦੀਆਂ ਸੁੰਗੜਦੀਆਂ ਹਨ।

Banner
ਬਿਨਾਂ ਹਵਾ ਵਾਲੇ ਟਾਇਰਾਂ ਉੱਪਰ ਕੰਪਨੀਆਂ ਕਾਫ਼ੀ ਦੇਰ ਤੋਂ ਕੰਮ ਕਰ ਰਹੀਆਂ ਹਨ
ਬਿਜਲੀ ਵਾਲੇ ਅਤੇ ਆਪਣੇ-ਆਪ ਚੱਲਣ ਵਾਲੇ ਵਾਹਨਾਂ ਦੇ ਵਿਕਾਸ ਨਾਲ ਟਾਇਰਾਂ ਦੀ ਭੂਮਿਕਾ ਵਿੱਚ ਬਦਲਾਅ ਆਇਆ ਹੈ।
ਹੁਣ ਅਜਿਹੇ ਟਾਇਰਾਂ ਦੀ ਮੰਗ ਵਧ ਰਹੀ ਹੈ ਜੋ ਝੰਜਟ ਮੁਕਤ ਹੋਣ ਅਤੇ ਹਮੇਸ਼ਾ ਚੱਲਣ ਲਈ ਤਿਆਰ ਮਿਲਣ।
ਕਈ ਖੇਤਰਾਂ ਵਿੱਚ ਟਾਇਰ ਦੇ ਪੈਂਚਰ ਹੋਣ ਨਾਲ ਉਤਪਾਦਕਤਾ ਪ੍ਰਭਾਵਿਤ ਹੁੰਦੀ ਹੈ
ਹਾਲਾਂਕਿ ਇਹ ਟਾਇਰ ਸੜਕ ਨਾਲ ਜ਼ਿਆਦਾ ਚਿਪਕ ਕੇ ਚੱਲਦੇ ਹਨ, ਜ਼ਿਆਦਾ ਘਿਸਦੇ ਹਨ ਅਤੇ ਸੜਕਾਂ ਤੋਂ ਲੱਗਣ ਵਾਲੇ ਝਟਕੇ ਵੀ ਸਵਾਰੀਆਂ ਤੱਕ ਜ਼ਿਆਦਾ ਪਹੁੰਚਦੇ ਹਨ।_125464096_51f6710b-9ac8-4ca2-9cb7-d00fd93b75ab.jpg.jpeg
ਬਿਨਾਂ ਹਵਾ ਦੇ ਟਾਇਰਾਂ ਵਿੱਚ ਪਲਾਸਟਿਕ ਦੇ ਗਜ਼ਾਂ ਵਰਗੀਆਂ ਸੰਰਚਨਾਵਾਂ ਟਾਇਰ ਨੂੰ ਸਹਾਰਾ ਦਿੰਦੀਆਂ ਹਨ

ਬਿਜਲੀ ਨਾਲ ਚੱਲਣ ਵਾਲੀਆਂ ਕਾਰਾਂ ਨੇ ਟਾਇਰਾਂ ਪ੍ਰਤੀ ਸਾਡੀ ਲੋੜ ਨੂੰ ਬਦਲ ਦਿੱਤਾ ਹੈ। ਡਿਲਿਵਰੀ ਅਤੇ ਸ਼ਟਲ ਕੰਪਨੀਆਂ ਅਜਿਹੇ ਟਾਇਰਾਂ ਦੀ ਮੰਗ ਕਰ ਰਹੀਆਂ ਹਨ ਜਿਨ੍ਹਾਂ ਦੀ ਘੱਟ ਤੋਂ ਘੱਟ ਦੇਖਰੇਖ ਕਰਨੀ ਪਵੇ, ਪੈਂਚਰ ਨਾ ਹੋਵੇ, ਰੀਸਾਈਕਲ ਕੀਤੇ ਜਾ ਸਕਣ।

ਆਪਣੇ ਆਪ ਚੱਲਣ ਵਾਲੇ ਵਾਹਨਾਂ ਦੇ ਸਦਕਾ ਇਹ ਮੰਗ ਵੀ ਉੱਠ ਰਹੀ ਹੈ ਕਿ ਟਾਇਰਾਂ ਵਿੱਚ ਅਜਿਹੇ ਸੈਂਸਰ ਲੱਗੇ ਹੋਣ ਕਿ ਉਹ ਚੱਲਣ ਤੋਂ ਪਹਿਲਾਂ ਸੜਕ ਦਾ ਜਾਇਜ਼ਾ ਲੈ ਸਕਣ।

ਇਸ ਤੋਂ ਇਲਾਵਾ ਸ਼ਹਿਰੀ ਇਲਾਕਿਆਂ ਵਿੱਚ ਲੋਕ ਕਾਰ ਖਰੀਦਣ ਦੀ ਥਾਂ ’ਤੇ ਕਾਰ ਸਾਂਝੀ ਕਰਨ ਵਿੱਚ ਜ਼ਿਆਦਾ ਦਿਲਚਸਪੀ ਦਿਖਾ ਰਹੇ ਹਨ। ਇਸ ਸੂਰਤ ਵਿੱਚ ਇੱਕ ਪੈਂਚਰ ਟਾਇਰ ਵਾਲੀ ਕਾਰ ਕੋਈ ਕਮਾਈ ਨਹੀਂ ਕਰ ਸਕਦੀ।

ਇਨ੍ਹਾਂ ਟਾਇਰਾਂ ਦੀ ਪਰਖ ਦੌਰਾਨ ਕਿਵੇਂ ਦੀ ਕਾਰਗੁਜ਼ਾਰੀ ਹੈ
ਰਚਿਤਾ ਕਹਿੰਦੇ ਹਨ ਕਿ ਹਾਲਾਂਕਿ ਹਵਾ ਵਾਲੇ ਟਾਇਰ ਤਾਂ ਰਹਿਣਗੇ ਪਰ ਮਿਲੇਜੁਲੇ ਹੱਲ ਦੀ ਵੀ ਲੋੜ ਹੈ। ਖਾਸ ਕਰਕੇ ਜਦੋਂ ਦੁਨੀਆਂ ਸਵੈਚਾਲਿਤ ਗੱਡੀਆਂ ਦੇ ਦੌਰ ਵਿੱਚ ਦਾਖਲ ਹੋ ਰਹੀ ਹੈ ਤਾਂ ਅਜਿਹੇ ਟਾਇਰ ਜਿੰਨ੍ਹਾਂ ਦੀ ਦੇਖਰੇਖ ਨਾ ਕਰਨੀ ਪਵੇ ਉਨ੍ਹਾਂ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ।''

ਗੂਡੀਅਰ ਕੰਪਨੀ ਦੀ ਪ੍ਰਯੋਗਸ਼ਾਲਾ ਵਿੱਚ ਇਨ੍ਹਾਂ ਟਾਇਰਾਂ ਨੂੰ 24 ਘੰਟੇ ਲਗਾਤਾਰ ਵੱਖ-ਵੱਖ ਸੜਕੀ ਹਾਲਤਾਂ ਅਤੇ ਗਤੀ ਹੇਠ ਪਰਖਿਆ ਜਾਂਦਾ ਹੈ।

ਇਸ ਦਾ ਮਤਲਬ ਹੈ ਟਾਇਰ ਕਈ ਹਜ਼ਾਰ ਮੀਲ ਲਗਾਤਾਰ ਦੀ ਚਲਾਈ ਬਰਦਾਸ਼ਤ ਕਰਦੇ ਹਨ। ਇਸ ਦੌਰਾਨ ਕਈ ਸਪੋਕਸ (ਗਜ਼ ਵਰਗੀਆਂ ਬਣਤਰਾਂ) ਦਾ ਰੂਪ ਖਰਾਬ ਹੋ ਜਾਂਦਾ ਹੈ, ਕੁਝ ਟੁੱਟ ਜਾਂਦੇ ਹਨ ਪਰ ਢਾਂਚਾ ਕੰਮ ਕਰਨਾ ਜਾਰੀ ਰੱਖਦਾ ਹੈ।

ਰਚਿਤਾ ਦਾ ਕਹਿਣਾ ਹੈ ਕਿ ਇਹ ਪ੍ਰਕਿਰਿਆ ਟੈਸਟ ਕਰਨਾ ’ਤੇ ਸਿੱਖਣਾ ਅਤੇ ਫਿਰ ਟੈਸਟ ਕਰਨਾ ਅਤੇ ਸਿੱਖਣ ਵਾਲੀ ਹੈ। ਹਾਲਾਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਅਜਿਹੇ ਪੜਾਅ ’ਤੇ ਪਹੁੰਚ ਚੁੱਕੇ ਹਨ ਜੋ ਉਨ੍ਹਾਂ ਵਿੱਚ ਵਿਸ਼ਵਾਸ ਜਗਾਉਂਦੀ ਹੈ।ਇਨ੍ਹਾਂ ਟਾਇਰਾਂ ਨੂੰ ਨੌਨ-ਨਿਊਮੈਟਿਸਕ ਟਾਇਰ ਜਾਂ ਐੱਨਪੀਟੀ ਕਿਹਾ ਜਾ ਰਿਹਾ ਹੈ।

ਮਾਈਕਲ ਰਚਿਤਾ, ਗੂਡੀਅਰ ਕੰਪਨੀ ਦੇ ਸੀਨੀਅਰ ਪ੍ਰੋਗਰਾਮ ਮੈਨੇਜਰ ਹਨ। ਉਹ ਕਹਿੰਦੇ ਹਨ, ''ਕੋਈ ਅਵਾਜ਼ ਨਹੀਂ ਹੋਵੇਗੀ, ਕੁਝ ਕੰਪਨ ਹੋਵੇਗੀ। ਅਸੀਂ ਅਜੇ ਸਿੱਖ ਰਹੇ ਹਾਂ ਕਿ ਸਫ਼ਰ ਨੂੰ ਅਸਾਨ ਕਿਵੇਂ ਬਣਾਇਆ ਜਾਵੇ ਪਰ ਸਾਨੂੰ ਲਗਦਾ ਹੈ ਕਿ ਕਾਰਗੁਜ਼ਾਰੀ ਤੋਂ ਤੁਸੀਂ ਹੈਰਾਨ ਰਹਿ ਜਾਓਗੇ।'