Rupee Update: ਡਾਲਰ ਮੁਕਾਬਲੇ ਰੁਪਇਆ 80 ਤੋਂ ਹੇਠਾਂ ਡਿੱਗਿਆ, ਜਾਣੋ ਕਿਉਂ ਲਗਾਤਾਰ ਡਿੱਗ ਰਿਹਾ ਰੁਪਇਆ

in #punjabi2 years ago

Rupee Update: ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ ਦੀ ਕਮਜ਼ੋਰੀ ਲਗਾਤਾਰ ਵਧ ਰਹੀ ਹੈ। ਮੰਗਲਵਾਰ ਸਵੇਰੇ ਰੁਪਿਆ (Rupee) ਪਹਿਲੀ ਵਾਰ 80 ਦੇ ਰਿਕਾਰਡ ਹੇਠਲੇ ਪੱਧਰ ਨੂੰ ਛੂਹ ਗਿਆ। ਰੁਪਏ 'ਚ ਲਗਾਤਾਰ ਗਿਰਾਵਟ ਦਾ ਭਾਰਤੀ ਅਰਥਵਿਵਸਥਾ (Indian Economy) 'ਤੇ ਮਾੜਾ ਅਸਰ ਪੈ ਰਿਹਾ ਹੈ।ਨਵੀਂ ਦਿੱਲੀ: Rupee Update: ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ ਦੀ ਕਮਜ਼ੋਰੀ ਲਗਾਤਾਰ ਵਧ ਰਹੀ ਹੈ। ਮੰਗਲਵਾਰ ਸਵੇਰੇ ਰੁਪਿਆ (Rupee) ਪਹਿਲੀ ਵਾਰ 80 ਦੇ ਰਿਕਾਰਡ ਹੇਠਲੇ ਪੱਧਰ ਨੂੰ ਛੂਹ ਗਿਆ। ਰੁਪਏ 'ਚ ਲਗਾਤਾਰ ਗਿਰਾਵਟ ਦਾ ਭਾਰਤੀ ਅਰਥਵਿਵਸਥਾ (Indian Economy) 'ਤੇ ਮਾੜਾ ਅਸਰ ਪੈ ਰਿਹਾ ਹੈ।

ਫਾਰੇਕਸ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਮੰਗਲਵਾਰ ਸਵੇਰੇ ਡਾਲਰ ਦੇ ਮੁਕਾਬਲੇ ਰੁਪਿਆ 79.98 'ਤੇ ਖੁੱਲ੍ਹਿਆ, ਜੋ ਪਿਛਲੇ ਬੰਦ ਦੇ ਮੁਕਾਬਲੇ 1 ਪੈਸੇ ਘੱਟ ਸੀ। ਜਿਵੇਂ ਹੀ ਕਰੰਸੀ ਐਕਸਚੇਂਜ ਬਾਜ਼ਾਰ ਖੁੱਲ੍ਹਿਆ, ਰੁਪਏ ਨੇ ਗਿਰਾਵਟ ਦਿਖਾਉਣੀ ਸ਼ੁਰੂ ਕਰ ਦਿੱਤੀ ਅਤੇ ਕੁਝ ਹੀ ਮਿੰਟਾਂ ਵਿੱਚ ਇਹ ਇਤਿਹਾਸਕ ਗਿਰਾਵਟ ਦੇ ਨਾਲ 80 ਤੋਂ ਹੇਠਾਂ 80.01 'ਤੇ ਕਾਰੋਬਾਰ ਕਰ ਗਿਆ। ਗਲੋਬਲ ਬਾਜ਼ਾਰ 'ਚ ਡਾਲਰ ਦੀ ਮਜ਼ਬੂਤੀ ਅਤੇ ਭਾਰਤੀ ਬਾਜ਼ਾਰ 'ਚੋਂ ਵਿਦੇਸ਼ੀ ਨਿਵੇਸ਼ਕਾਂ ਦੇ ਬਾਹਰ ਨਿਕਲਣ ਕਾਰਨ ਰੁਪਏ 'ਤੇ ਦਬਾਅ ਵਧ ਰਿਹਾ ਹੈ। ਸਾਲ 2022 'ਚ ਹੀ ਡਾਲਰ ਦੇ ਮੁਕਾਬਲੇ ਰੁਪਿਆ 7 ਫੀਸਦੀ ਟੁੱਟ ਗਿਆ ਹੈ।rupee.jpg