ਮੁਸਲਿਮ ਔਰਤਾਂ ਨੂੰ ਬੁਰਕੀਨੀ ਪਾਉਣ ਦੀ ਆਜ਼ਾਦੀ ਨਹੀਂ ਮਿਲੇਗੀ, ਅਦਾਲਤ ਨੇ ਫੈਸਲਾ ਪਲਟਿਆ

in #punjabi2 years ago

ਪੈਰਿਸ: Burkini Controversy: ਫਰਾਂਸ ਵਿੱਚ ਮੁਸਲਿਮ ਔਰਤਾਂ ਵੱਲੋਂ ਸਵੀਮਿੰਗ ਪੂਲ ਵਿੱਚ ਪਹਿਨੀ ਜਾਣ ਵਾਲੀ ਬੁਰਕੀਨੀ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਫਰਾਂਸ ਦੀ ਅਦਾਲਤ ਨੇ ਮੁਸਲਿਮ ਔਰਤਾਂ ਨੂੰ ਬੁਰਕੀਨੀ ਪਹਿਨਣ ਦੀ ਇਜਾਜ਼ਤ ਦੇਣ ਵਾਲੇ ਨਿਯਮ ਨੂੰ ਉਲਟਾ ਦਿੱਤਾ ਹੈ। ਇਸ ਤੋਂ ਬਾਅਦ ਹੁਣ ਮੁਸਲਿਮ ਔਰਤਾਂ ਜਨਤਕ ਪੂਲ 'ਚ ਬੁਰਕੀਨੀ ਨਹੀਂ ਪਹਿਨ ਸਕਣਗੀਆਂ। ਇਸ ਤੋਂ ਪਹਿਲਾਂ ਫਰਾਂਸ ਦੇ ਗ੍ਰੇਨੋਬਲ ਸ਼ਹਿਰ ਦੇ ਮੇਅਰ ਨੇ ਕੁਝ ਦਿਨ ਪਹਿਲਾਂ ਮੁਸਲਿਮ ਔਰਤਾਂ ਨੂੰ ਬੁਰਕੀਨੀ ਪਹਿਨਣ ਦੀ ਮਨਜ਼ੂਰੀ ਦਿੱਤੀ ਸੀ। ਮੁਸਲਿਮ ਔਰਤਾਂ ਪੂਲ ਵਿੱਚ ਬੁਰਕੀਨੀ ਪਹਿਨਦੀਆਂ ਹਨ, ਜੋ ਕਿ ਇੱਕ ਤਰ੍ਹਾਂ ਦਾ ਸਵਿਮਸੂਟ ਹੈ।burkha.jpg