ਪਾਕਿਸਤਾਨ ਬੈਠੇ ਰਿੰਦਾ ਦੀ ਧਮਕੀ, ਕਿਹਾ- ਪੁਲਿਸ ਮੇਰੇ ਬੰਦਿਆਂ ਨੂੰ ਤੰਗ ਕਰਨਾ ਬੰਦ ਕਰੇ

in #punjab2 years ago

ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਇਲਾਕੇ ਵਿੱਚ ਐਸਆਈ ਦਿਲਬਾਗ ਸਿੰਘ ਦੀ ਰਿਹਾਇਸ਼ ਦੇ ਬਾਹਰ ਖੜ੍ਹੀ ਕਾਰ ਵਿੱਚ ਆਈਈਡੀ ਲਾਉਣ ਦੇ ਮਾਮਲੇ ਵਿੱਚ ਮੁੱਖ ਸ਼ੱਕੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਾਕਿਸਤਾਨ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਨੇ ਅੰਮ੍ਰਿਤਸਰ ਪੁਲਿਸ ਨੂੰ ਈਮੇਲ ਰਾਹੀਂ ਧਮਕੀ ਦਿੱਤੀ ਹੈ।
ਨਿਊਜ਼ 18 ਦੀ ਰਿਪੋਰਟ ਮੁਤਾਬਕ ਰਿੰਦੇ ਨੇ ਮੇਲ 'ਚ ਕਿਹਾ ਹੈ ਕਿ ਪੁਲਿਸ ਸਾਡੇ ਬੰਦਿਆਂ ਅਤੇ ਪਰਿਵਾਰਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਕਰ ਰਹੀ ਹੈ। ਰਿੰਦਾ ਨੇ ਮੇਲ 'ਚ ਕਿਹਾ ਹੈ ਕਿ ਇਸ ਕਾਰਵਾਈ 'ਚ ਸ਼ਾਮਲ ਪੁਲਿਸ ਕਰਮਚਾਰੀ ਦੇ ਠਿਕਾਣਿਆਂ ਅਤੇ ਘਰਾਂ ਦਾ ਪਤਾ ਜਾਣਦੇ ਹਨ। ਰਿੰਦਾ ਨੇ ਕਾਰਵਾਈ ਬੰਦ ਕਰਨ ਦੀ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਇਸ ਨੂੰ ਨਾ ਰੋਕਿਆ ਗਿਆ ਤਾਂ ਨਤੀਜਾ ਚੰਗਾ ਨਹੀਂ ਨਿਕਲੇਗਾ। ਇਹ ਮੇਲ ਪੁਲਿਸ ਨੂੰ ਇੱਕ ਵੈੱਬ ਚੈਨਲ ਰਾਹੀਂ ਪ੍ਰਾਪਤ ਹੋਇਆ ਹੈ।