ਪੰਜਾਬ ਭਰ ਦੇ ਮਧੂ ਮੱਖੀ ਪਾਲਕਾਂ ਦਾ ਭਵਿੱਖ ਲੱਗਾ ਦਾਅ ਤੇ,

in #punjab2 years ago

ਸਹਿਦ ਨਾਂ ਵਿਕਣ ਕਾਰਨ ਮੰਦੀ ਦੇ ਦੌਰ ਵਿਚੋਂ ਗੁਜਰ ਰਿਹਾ ਮਧੂ ਮੱਖੀ ਪਾਲਣ ਦਾ ਧੰਦਾ,
ਦੁੱਖੀ ਹੋਏ ਮਧੂ ਮੱਖੀ ਪਾਲਕਾਂ ਨੇ ਡਿੱਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਮੰਗ ਪੱਤਰ

ਪੰਜਾਬ ਦੇ ਕਿਸਾਨ ਫਸਲਾਂ ਦੇ ਨਾਲ ਹੋਰ ਹੋਰ ਸਹਾਇਕ ਧੰਦੇ ਵੀ ਅਪਣਾ ਰਹੇ ਹਨ। ਪਰ ਕਈਵਾਰ ਕੰਮ ਕਾਜ ਵਿਚ ਆਈ ਮੰਦੀ ਅਜਿਹੇੇ ਧੰਦੇ ਕਰਨ ਵਾਲੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੰਦੀ ਹੈ। ਅਜਿਹਾ ਹੀ ਕੁਝ ਪੰਜਾਬ ਦੇ ਮਧੂ ਮੱਖੀ ਪਾਲਕਾਂ ਨਾਲ ਹੋ ਰਿਹਾ। ਮਧੂ ਮੱਖੀ ਪਾਲਕਾਂ ਦਾ ਸਹਿਦ ਨਾਂ ਵਿਕਣ ਕਾਰਨ ਇਸਵਾਰ ਮਧੂ ਮੱਖੀ ਪਾਲਕਾਂ ਨੂੰ ਰੋਟੀ ਦੇ ਲਾਲੇ ਪਏ ਹੋਏ ਹਨ। ਫਰੀਦਕੋਟ ਦੇ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦੇ ਕੇ ਆਏ ਫਰੀਦਕੋਟ ਜਿਲ੍ਹੇ ਨਾਲ ਸੰਬੰਧਿਤ ਮਧੂ ਮੱਖੀ ਪਾਲਕ ਕਿਸਾਨਾਂ ਨੇ ਦੱਸਿਆ ਕਿ ਮਧੂ ਮੱਖੀ ਪਾਲਣ ਦਾ ਧੰਦਾ ਇਹਨੀਂ ਦਿਨੀ ਬੰਦ ਹੋਣ ਕਿਨਾਰੇ ਹੈ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਕਰੀਬ 2 ਸੀਜਨਾਂ ਦਾ ਸਹਿਦ ਨਹੀਂ ਵਿਕਿਆ ਅਤੇ ਨਾਂ ਹੀ ਕੋਈ ਇਸ ਸਹਿਦ ਨੂੰ ਖ੍ਰੀਦਣ ਲਈ ਤਿਆਰ ਹੈ। ਉਹਨਾਂ ਦੱਸਿਆ ਕਿ ਮਾਰਕੀਟ ਵਿਚ ਵੱਖ ਵੱਖ ਕੰਪਨੀਆਂ ਦਾ ਕਥਿਤ ਨਕਲੀ ਸਹਿਦ ਅਸਲ ਕਹਿ ਕੇ ਵੇਚਿਆ ਜਾ ਰਿਹਾ ਜਦੋਕਿ ਉਹਨਾਂ ਪਾਸ ਮਧੂ ਮੱਖੀਆਂ ਵੱਲੋਂ ਤਿਆਰ ਕੀਤਾ ਗਿਆ ਸੁੱਧ ਸਹਿਦ ਵੀ ਕੋਈ ਖ੍ਰੀਦਣ ਨੂੰ ਤਿਆਰ ਨਹੀਂ ਜਿਸ ਕਾਰਨ ਉਹਨਾਂ ਦੀ ਆਰਥਿਕ ਸਥਿਤੀ ਬਹੁਤ ਖਰਾਬ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਪੰਜਾਬ ਭਰ ਵਿਚ ਲਗਭਗ 2 ਲੱਖ ਕਿਸਾਨ ਮਧੂ ਮੱਖੀ ਪਾਲਣ ਦਾ ਧੰਦਾ ਕਰਦੇ ਹਨ ਅਤੇ ਕਈ ਅਜਿਹੇ ਹਨ ਜੋ ਪੂਰਨ ਤੌਰ ਤੇ ਇਸੇ ਧੰਦੇ ਤੇ ਨਿਰਭਰ ਹਨ। ਉਹਨਾਂ ਕਿਹਾ ਕਿ ਕਈ ਮਧੂ ਮੱਖੀ ਪਾਲਕ ਆਪਣੀਆ ਮੱਖੀਆ ਨੂੰ ਰਾਜਸਥਾਨ ਆਦਿ ਥਾਵਾਂ ਤੇ ਲੈ ਜਾਂਦੇ ਹਨ ਜਿੱਥੋਂ ਸਰੋਂ ਦਾ ਸਹਿਦ ਤਿਆਰ ਕੀਤਾ ਜਾਂਦਾ ਪਰ ਇਸ ਵਾਰ ਉਥੇ ਗਏ ਕਿਸਾਨਾਂ ਨੂੰ ਵਾਪਸ ਪਰਤਣਾਂ ਵੀ ਔਖਾ ਹੋ ਗਿਆ ਹੈ ਕਿਉਕਿ ਸਹਿਦ ਨਾਂ ਵਿਕਣ ਕਾਰਨ ਉਹਨਾਂ ਦੀ ਆਰਥਿਕ ਹਾਲਤ ਵਿਗੜ ਚੁੱਕੀ ਹੈ। ਉਹਨਾਂ ਕਿਹਾ ਕਿ ਅੱਜ ਅਸੀਂ ਡਿਪਟੀ ਕਮਿਸ਼ਨਰ ਫਰੀਦਕੋਟ ਰਾਹੀਂ ਇਕ ਮੰਗ ਪੱਤਰ ਦੇ ਕੇ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਮਧੂ ਮੱਖੀ ਪਾਲਕਾਂ ਤੋਂ ਮਾਰਕਫੈੱਡ ਰਾਹੀਂ ਸਹਿਦ ਖ੍ਰੀਦਿਆ ਜਾਵੇ, ਤਾਂ ਜੋ ਮਧੂ ਮੱਖੀ ਪਾਲਕਾਂ ਦੀ ਆਰਥਿਕ ਹਾਲਤ ਸੁਧਰ ਸਕੇ।