ਪਿੰਡ ਠਾਣੇਵਾਲ ਵਿਖੇ ਮਨਾਇਆ ਸੱਭਿਆਚਾਰਕ ਮੇਲਾ

in #punjab2 years ago

ਸਤਨਾਮ ਸਿੰਘ ਨਰੰਗਪੁਰੀ, ਬੁਤਾਲਾ :ਧੰਨ-ਧੰਨ ਬਾਬਾ ਰਾਮ ਯੋਗੀ ਪੀਰ ਜੀ ਚਾਹਲ ਦੀ ਯਾਦ ਵਿਚ ਸਭਿਆਚਰਕ ਮੇਲਾ 'ਮੇਲਾ ਠਾਣੇਵਾਲ ਦਾ' ਅਮਿੱਟ ਪੈੜਾ ਛੱਡਦਾ ਹੋਇਆ ਸ਼ਾਨੌਂ ਸ਼ੌਕਤ ਨਾਲ ਸੰਪੰਨ ਹੋ ਗਿਆ। ਸੱਭਿਆਚਾਰਕ ਮੇਲੇ ਦੀ ਸ਼ੁਰੂਆਤ ਮਰਹੂਮ ਗਇਕ ਸਿੱਧੂ ਮੂਸੇਵਾਲਾ, ਦੀਪ ਸਿੱਧੂ ਅਤੇ ਸੰਦੀਪ ਨੰਗਲ ਅੰਬੀਆਂ ਨੂੰ ਸ਼ਰਧਾਂਜਲੀ ਦੇ ਕੇ ਕੀਤੀ ਗਈ। ਬਾਅਦ ਵਿਚ ਨਾਮੀ ਕਲਾਕਾਰ ਹਿੰਮਤ ਸੰਧੂ, ਮਨਜੀਤ ਪੱਪੂ, ਦਰਸ਼ਨ ਲੱਖੇਵਾਲਾ, ਦਿਲਰਾਜ, ਗਾਇਕਾ ਜੋਬਨ ਘੁੰਮਣ, ਮਿੰਟੂ ਹੇਅਰ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।
ਜਦਕਿ ਮੇਲੇ ਦੌਰਾਨ ਉਲੰਪੀਅਨ ਹਾਕੀ ਖਿਡਾਰੀ ਦਿਲਪ੍ਰਰੀਤ ਸਿੰਘ ਬੁਤਾਲਾ, ਗੀਤਕਾਰ ਚਰਨ ਲਿਖਾਰੀ, ਵੀਡੀਓ ਡਾਇਰੈਕਟਰ ਸਟਾਲਿਵੀਰ ਸਿੰਘ, ਗੀਤਕਾਰ ਸਿੱਧੂ ਸਰਬਜੀਤ, ਪ੍ਰਭ ਭਲਵਾਨ ਹਵੇਲੀਵਾਲ, ਵਾਈਸ ਆਫ ਪੰਜਾਬ ਛੋਟਾ ਚੈਂਪ ਦੇ ਵਿਜੇਤਾ ਅਰਜੁਨ ਬਾਬਾ ਬਕਾਲਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਮੁੱਖ ਪ੍ਰਬੰਧਕ ਬਖਸ਼ੀ ਠਾਣੇਵਾਲ ਨੇ ਧੰਨਵਾਦੀ ਭਾਸ਼ਣ ਵਿਚ ਪਿੰਡ ਠਾਣੇਵਾਲ ਵਿਖੇ ਮੇਲੇ ਵਾਲੀ ਜਗ੍ਹਾ 'ਤੇ ਐੱਨਆਰਆਈਜ਼ ਦੇ ਸਹਿਯੋਗ ਨਾਲ ਖੇਡ ਸਟੇਡੀਅਮ ਉਸਾਰਨ ਦਾ ਐਲਾਨ ਕੀਤਾ।