Reliance AGM 2022 ਦੀ ਸਲਾਨਾ ਬੈਠਕ ਅੱਜ

in #punjab2 years ago

ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਸਲਾਨਾ ਜਨਰਲ ਮੀਟਿੰਗ (AGM) ਅੱਜ ਹੈ। ਇਹ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਕੰਪਨੀ ਦੀ ਇਸ 45ਵੀਂ ਮੀਟਿੰਗ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਨ ਜਾ ਰਹੇ ਹਨ। ਰਿਲਾਇੰਸ ਦੇ ਨਿਵੇਸ਼ਕਾਂ, ਕਾਰਪੋਰੇਟ ਜਗਤ ਅਤੇ ਸ਼ੇਅਰ ਬਾਜ਼ਾਰ ਦੀਆਂ ਨਜ਼ਰਾਂ ਇਸ ਬੈਠਕ 'ਤੇ ਟਿਕੀਆਂ ਹੋਈਆਂ ਹਨ।
ਮਾਹਰਾਂ ਦਾ ਮੰਨਣਾ ਹੈ ਕਿ ਇਸ ਬੈਠਕ 'ਚ ਚੇਅਰਮੈਨ ਮੁਕੇਸ਼ ਅੰਬਾਨੀ ਕੁਝ ਵੱਡੇ ਐਲਾਨ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਮੌਕੇ 'ਤੇ ਮੁਕੇਸ਼ ਅੰਬਾਨੀ ਤੋਂ ਇਲਾਵਾ ਬੋਰਡ ਦੇ ਕੁਝ ਹੋਰ ਮੈਂਬਰ ਵੀ ਭਾਸ਼ਣ ਦੇਣਗੇ। 2021, ਭਾਵ ਪਿਛਲੇ ਸਾਲ ਕੰਪਨੀ ਨੇ ਗ੍ਰੀਨ ਐਨਰਜੀ ਸੈਕਟਰ 'ਚ ਪ੍ਰਵੇਸ਼ ਕਰਨ ਦਾ ਵੱਡਾ ਐਲਾਨ ਕੀਤਾ ਸੀ, ਜਦਕਿ 2022 'ਚ ਗੂਗਲ ਨੇ ਕੰਪਨੀ 'ਚ ਨਿਵੇਸ਼ ਕਰਨ ਦਾ ਐਲਾਨ ਕੀਤਾ ਸੀ।
ਕਿਉਂਕਿ ਇਹ AGM ਵੀਡੀਓ ਕਾਨਫਰੰਸ ਰਾਹੀਂ ਕੀਤੀ ਜਾਵੇਗੀ, ਕੰਪਨੀ ਨੇ ਇਸ ਨੂੰ ਲਗਭਗ ਹਰ ਪਲੇਟਫਾਰਮ 'ਤੇ ਦਿਖਾਉਣ ਲਈ ਪੂਰੀ ਤਿਆਰੀ ਕਰ ਲਈ ਹੈ।