ਸਾਈਡ ਨਾ ਮਿਲਣ 'ਤੇ ਮੋਟਰਸਾਈਕਲ ਸਵਾਰ ਨੇ ਸਕੂਲੀ ਬੱਸ 'ਤੇ ਚਲਾਈਆਂ ਗੋਲੀਆਂ

in #punjab2 years ago

ਜੰਡਿਆਲਾ ਗੁਰੂ 'ਚ ਸਕੂਲੀ ਬੱਸ (School Bus Firing) 'ਤੇ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ (Firing In Jandigala Guru) ਆਈ ਹੈ। ਚੰਗੀ ਗੱਲ ਇਹ ਰਹੀ ਕਿ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਕਿਉਂਕਿ ਬੱਸ ਵਿੱਚ ਲਗਭਗ 45 ਸਕੂਲੀ ਬੱਚੇ ਸਵਾਰ ਸਨ। ਲੋਕਾਂ ਅਤੇ ਬੱਸ ਚਾਲਕਾਂ ਨੇ ਮੌਕੇ ਤੇ ਮੁਲਜ਼ਮ ਨੂੰ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਵੱਲੋਂ ਇਹ ਗੋਲੀਬਾਰੀ ਸਿਰਫ਼ ਬੱਸ ਵੱਲੋਂ ਸਾਈਡ ਨਾ ਮਿਲਣ ਕਾਰਨ ਚਲਾ ਦਿੱਤੀਆਂ ਗਈਆਂ।
ਬੱਸ ਚਾਲਕ ਅਤੇ ਲੋਕਾਂ ਨੇ ਤੁਰੰਤ ਮੁਲਜ਼ਮ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਫੜ ਲਿਆ ਅਤੇ ਦਰੱਖਤ ਨਾਲ ਬੰਨ੍ਹ ਦਿੱਤਾ, ਜਿਸ ਨੂੰ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਆਪਣੀ ਹਿਰਾਸਤ 'ਚ ਲੈ ਲਿਆ।images.jpg