45 ਮੋਟਰਸਾਈਕਲ ਅਤੇ 1 ਟ੍ਰੈਕਟਰ ਜਿੱਤਣ ਵਾਲੇ ਬਲਦ ਦੀ ਲੰਪੀ ਸਕਿਨ ਨਾਲ ਮੌਤ

in #punjab2 years ago

ਚੰਡੀਗੜ੍ਹ: Lumpy Skin: ਸਿਕੰਦਰ (Sikander Bull) ਨਾਮ ਦੇ ਇੱਕ ਬਲਦ, ਜਿਸਨੇ ਪੰਜਾਬ ਦੇ ਜਲੰਧਰ ਵਿੱਚ (Jalandhar News) ਫੋਲਾਰੀਵਾਲ ਵਿਖੇ ਪਸ਼ੂ ਮੇਲਿਆਂ ਵਿੱਚ ਆਪਣੇ ਮਾਲਕ ਲਈ 45 ਬਾਈਕ ਅਤੇ ਇੱਕ ਟਰੈਕਟਰ ਇਨਾਮ ਜਿੱਤਿਆ ਸੀ, ਦੀ ਚਮੜੀ ਰੋਗ (LSD) ਨਾਲ ਮੌਤ ਹੋ ਗਈ, ਜਿਸ ਤੋਂ ਬਾਅਦ ਇਸ ਦੇ ਮਾਲਕ 26 ਸਾਲਾ ਰਾਜਾ ਫੋਲਾਰੀਵਾਲ (Raja Folariwal) ਨੇ ਸਿਕੰਦਰ ਦੀ ਮੂਰਤੀ ਲਗਾ ਕੇ ਧਾਰਮਿਕ ਰਸਮ ਕਰਨ ਦੀ ਯੋਜਨਾ ਬਣਾਈ ਹੈ। ਦੂਜੇ ਪਾਸੇ ਸਮਰਾਲਾ ਦੇ ਪਿੰਡ ਹਡੀਆਂ ਦੇ ਕਿਸਾਨ ਰਵਿੰਦਰ ਸਿੰਘ ਨੇ ਚਮੜੀ ਦੀ ਬਿਮਾਰੀ ਕਾਰਨ ਬੱਚਿਆਂ ਵਾਂਗ ਰੱਖੇ ਚਾਰ ਬਲਦ (Cow Death Due to Lumpy Skin Disease) ਗਵਾ ਲਏ। ਚਾਰਾਂ ਬਲਦਾਂ ਦੀ ਮੌਤ ਤੋਂ ਬਾਅਦ ਰਵਿੰਦਰ ਨੇ ਗੁਰਦੁਆਰਾ ਸਾਹਿਬ ਵਿੱਚ ਅੰਤਿਮ ਅਰਦਾਸ ਕੀਤੀ। ਅੰਤਿਮ ਅਰਦਾਸ ਵਿੱਚ ਸੈਂਕੜੇ ਲੋਕ ਇਕੱਠੇ ਹੋਏ, ਜਿਨ੍ਹਾਂ ਨੂੰ ਲੰਗਰ ਵੀ ਛਕਾਇਆ ਗਿਆ। ਅੰਤਿਮ ਅਰਦਾਸ ਲਈ ਸੱਦਾ ਪੱਤਰ ਵੀ ਛਪਵਾਏ ਗਏ।