ਅਫ਼ਗ਼ਾਨ ਗਾਇਕਾ ਹਸੀਬਾ ਨੂਰੀ ਦੀ ਗੋਲੀਆਂ ਮਾਰ ਕੇ ਹੱਤਿਆ

in #punjablast year

ਗਾਇਕਾ ਹਸੀਬਾ ਨੂਰੀ (hasiba noori afghan female singer) ਦੀ ਪਾਕਿਸਤਾਨ ਦੇ ਖੈ਼ਬਰ ਪਖ਼ਤੂਨਖਵਾ ਦੇ ਕੁਜ਼ਾ ਵਿੱਚ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। 38 ਸਾਲਾ ਗਾਇਕਾ ਨੇ ਸਾਲ 2021 ਵਿੱਚ ਅਫ਼ਗ਼ਾਨਿਸਤਾਨ ਵਿਚੋਂ ਤਾਲਬਿਾਨ ਹਕੂਮਤ ਤੋਂ ਭੱਜ ਕੇ ਪਾਕਿਸਤਾਨ ਵਿੱਚ ਸ਼ਰਨ ਲਈ ਸੀ। ਨੂਰੀ ਦੇ ਦੋਸਤ ਅਤੇ ਸਾਥੀ ਗਾਇਕਾ ਖੋਸਬੋ ਅਹਿਮਦੀ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਨੂਰੀ ਦੀ ਮੌਤ ਦੀ ਪੁਸ਼ਟੀ ਕੀਤੀ।ਲਗਭਗ ਇੱਕ ਸਾਲ ਪਹਿਲਾਂ ਅਫਗਾਨਿਸਤਾਨ ਛੱਡਣ ਤੋਂ ਬਾਅਦ ਨੂਰੀ ਨੇ ਇਸਲਾਮਾਬਾਦ ਵਿੱਚ ਸ਼ਰਨ ਲਈ ਸੀ।