ਮੁੱਲਾਂਪੁਰ ਦੇ ਕਾਂਵੜੀਏ ਦੀ ਸੜਕ ਹਾਦਸੇ 'ਚ ਮੌਤ

in #punjablast year

ਮੁੱਲਾਂਪੁਰ ਦਾਖਾ : ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈ ਕੇ ਵਾਪਸ ਪਰਤ ਰਹੇ ਮੁੱਲਾਂਪੁਰ ਦੇ ਕਾਂਵੜੀਏ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ ਹੋ ਗਈ। ਸ਼ਿਵ ਭਗਤ ਕਾਂਵੜੀਏ ਦੀ ਮੌਤ ਦੀ ਖ਼ਬਰ ਨਾਲ ਮੁੱਲਾਂਪੁਰ 'ਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਸੰਦੀਪ ਕੁਮਾਰ (24) ਪੁੱਤਰ ਰਮੇਸ਼ ਕੁਮਾਰ ਵਾਸੀ ਪੁਰਾਣੀ ਮੰਡੀ ਮੁੱਲਾਂਪੁਰ ਤੋਂ 9 ਜੁਲਾਈ ਨੂੰ ਆਪਣੇ ਹੋਰਨਾਂ ਸਾਥੀਆਂ ਸਮੇਤ ਹਰਿਦੁਆਰ ਗੰਗਾ ਜਲ ਲੈਣ ਲਈ ਗਿਆ ਸੀ।ਜਦੋਂ ਉਹ ਗੰਗਾ ਜਲ ਲੈ ਕੇ ਸਾਥੀਆਂ ਸਮੇਤ ਵਾਪਸ ਆ ਰਹੇ ਸਨ ਤਾਂ ਅੰਬਾਲਾ ਨੇੜੇ ਪਿੱਛੋਂ ਆ ਰਹੇ ਇੱਕ ਕੈਂਟਰ ਨੇ ਉਨਾਂ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਸੰਦੀਪ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਇਕ ਹੋਰ ਕਾਂਵੜੀਆ ਸਾਥੀ ਸੁਰੇਸ਼ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਰਾਹਗੀਰਾਂ ਦੀ ਮਦਦ ਨਾਲ ਪੀਜੀਆਈ ਹਸਪਤਾਲ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ।
n5185430281689350325743968465472f52ac37f989fbc91978e075d512971624596f0419f830ddd10969d4.jpg