ਅੰਮ੍ਰਿਤਸਰ 'ਚ ਇੰਸਪੈਕਟਰ ਦੀ ਕਾਰ ਹੇਠ ਬੰਬ ਰੱਖਣ ਵਾਲੇ ਚਾਚਾ-ਭਤੀਜਾ ਗ੍ਰਿਫ਼ਤਾਰ

in #punjab2 years ago

ਅੰਮ੍ਰਿਤਸਰ 'ਚ ਸੀਆਈਏ ਸਟਾਫ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਹੇਠ ਆਈਈਡੀ ਬੰਬ ਰੱਖਣ ਦੇ ਦੋਸ਼ ’ਚ ਦਿੱਲੀਓਂ ਫੜੇ ਗਏ ਦੋਵੇਂ ਨੌਜਵਾਨ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਭਰਾ ਦੇ ਰਹਿਣ ਵਾਲੇ ਹਨ। ਜੇਕਰ ਪੁਲਿਸ ਦੋਸ਼ੀਆਂ ਨੂੰ ਫੜਨ 'ਚ ਥੋੜ੍ਹੀ ਦੇਰੀ ਕਰਦੀ ਤਾਂ ਦੋਵੇਂ ਦੋਸ਼ੀ ਮਾਲਦੀਵ ਭੱਜ ਗਏ ਹੁੰਦੇ ਪਰ ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ। ਦੋਵੇਂ ਮੁਲਜ਼ਮ ਹਰਪਾਲ ਸਿੰਘ ਅਤੇ ਫਤਿਹਦੀਪ ਸਿੰਘ ਚਾਚਾ-ਭਤੀਜਾ ਦੱਸੇ ਜਾ ਰਹੇ ਹਨ।
images.jpg