ਸੁਪਰੀਮ ਕੋਰਟ ਵਲੋਂ ਉੱਤਰਕਾਸ਼ੀ 'ਚ 'ਮਹਾਪੰਚਾਇਤ' ਨੂੰ ਰੋਕਣ ਵਾਲੀ ਅਪੀਲ 'ਤੇ ਸੁਣਵਾਈ ਤੋਂ ਇਨਕਾਰ

in #punjablast year

ਸੁਪਰੀਮ ਕੋਰਟ ਨੇ ਉੱਤਰਾਖੰਡ 'ਚ ਹਿੰਦੂ ਜਥੇਬੰਦੀਆਂ ਵਲੋਂ ਸੱਦੀ 'ਮਹਾਪੰਚਾਇਤ' ਨੂੰ ਰੋਕਣ ਅਤੇ ਮੁਸਲਮਾਨਾਂ ਵਿਰੁਧ ਕਥਿਤ ਤੌਰ 'ਤੇ ਨਿਸ਼ਾਨਾ ਬਣਾਉਂਦਿਆਂ ਨਫ਼ਰਤੀ ਭਾਸ਼ਣ ਦੇਣ ਵਾਲਿਆਂ ਵਿਰੁਧ ਐਫ਼.ਆਈ.ਆਰ. ਦਰਜ ਕਰਨ ਦੀ ਬੇਨਤੀ ਵਾਲੀ ਅਪੀਲ 'ਤੇ ਸੁਣਵਾਈ ਕਰਨ ਤੋਂ ਬੁਧਵਾਰ ਨੂੰ ਇਨਕਾਰ ਕਰ ਦਿਤਾ।ਦੂਜੇ ਪਾਸੇ ਸਥਾਨਕ ਪ੍ਰਸ਼ਾਸਨ ਨੇ ਸ਼ਹਿਰ 'ਚ ਧਾਰਾ 144 ਹੇਠ ਪਾਬੰਦੀ ਦੇ ਹੁਕਮ ਲਾਗੂ ਕਰ ਦਿਤੇ ਹਨ। ਇਹ 'ਮਹਾਪੰਚਾਇਤ' ਵੀਰਵਾਰ ਨੂੰ ਪੁਰੋਲਾ ਸ਼ਹਿਰ 'ਚ ਹੋਣੀ ਹੈ, ਹਾਲਾਂਕਿ ਪ੍ਰਸ਼ਾਸਨ ਨੇ ਇਸ ਲਈ ਇਜਾਜ਼ਤ ਨਹੀਂ ਦਿਤੀ ਹੈ।

ਬੀਤੀ 26 ਮਈ ਨੂੰ ਦੋ ਲੋਕਾਂ ਵਲੋਂ ਇਕ ਹਿੰਦੂ ਕੁੜੀ ਨੂੰ ਕਥਿਤ ਤੌਰ 'ਤੇ ਅਗਵਾ ਕਰਨ ਦੀ ਕੋਸ਼ਿਸ਼ ਤੋਂ ਬਾਅਦ ਤੋਂ ਉੱਤਰਕਾਸ਼ੀ ਜ਼ਿਲ੍ਹੇ ਦੇ ਪੁਰੋਲਾ ਅਤੇ ਕੁਝ ਹੋਰ ਸ਼ਹਿਰਾਂ 'ਚ ਫ਼ਿਰਕੂ ਤਣਾਅ ਹੈ। ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ 'ਚੋਂ ਇਕ ਮੁਸਲਮਾਨ ਸੀ।

ਹਾਲਾਂਕਿ ਕੁੜੀ ਨੂੰ ਛੁਡਾ ਲਿਆ ਗਿਆ ਅਤੇ ਮੁਲਜ਼ਮਾਂ ਨੂੰ ਕਾਨੂੰਨੀ ਹਿਰਾਸਤ 'ਚ ਭੇਜ ਦਿਤਾ ਗਿਆ ਸੀ ਪਰ ਇਸ ਤੋਂ ਬਾਅਦ ਤੋਂ ਸਥਾਨਕ ਵਪਾਰੀ ਸੰਸਥਾਵਾਂ ਅਤੇ ਦੱਖਣਪੰਥੀ ਹਿੰਦੂ ਜਥੇਬੰਦੀਆਂ ਨੇ ਪੁਰੋਲਾ, ਬਰਕੋਟ, ਚਿਨਿਆਲੀਸੌੜ ਅਤੇ ਭਟਵਾੜੀ ਸਮੇਤ ਨੇੜਲੇ ਸ਼ਹਿਰਾਂ 'ਚ 'ਲਵ ਜੇਹਾਦ' ਵਿਰੁਧ ਮੁਹਿੰਮ ਚਲਾਈ ਹੈ।
n5094128441686756452276fa21ad63a8550256e9224c3b2bbb9508f5a107b318eaccbeb075b468d90f75ba.jpg