ਚੂੜਾ ਪਾ ਕੇ ਸੋਹਣੀ ਸੁਨੱਖੀ ਮਿਹਨਤੀ ਕੁੜੀ ਵੇਚ ਰਹੀ ਹੈ ਭਰੇ ਬਜ਼ਾਰ ਗੋਲਗੱਪੇ

in #punjablast year

ਜਿਸ ਨੇ ਜ਼ਿੰਦਗੀ 'ਚ ਕੁਝ ਕਰਨਾ ਹੋਵੇ, ਉਹ ਕਰ ਹੀ ਲੈਂਦਾ, ਉਸ ਨੂੰ ਦੁਨੀਆਂ ਦੇ ਤਾਹਨਿਆਂ ਦਾ ਡਰ ਨਹੀਂ ਹੁੰਦਾ, ਅਜਿਹੀ ਹੀ ਮਿਸਾਲ ਪੇਸ਼ ਕਰ ਰਹੀ ਹੈ, ਪੂਨਮ। ਜਿਸ ਦਾ ''ਨਵਾਂ-ਨਵਾਂ ਵਿਆਹ ਹੋਇਆ, ਹੱਥਾਂ 'ਚ ਚੂੜਾ ਪਾਇਆ ਹੋਇਆ ਤੇ ਗੋਲਗੱਪੇ ਵੇਚਦੀ ਭਰੇ ਬਜ਼ਾਰ, ਉਸ ਕੋਲ ਗਾਹਕਾਂ ਦੀ ਵੀ ਰਹਿੰਦੀ ਹੈ ਭਰਮਾਰ''।ਪੂਨਮ ਇਕ ਹਿੰਮਤੀ ਤੇ ਮਿਹਨਤੀ ਕੁੜੀ ਹੈ, ਜੋ ਬਿਨ੍ਹਾਂ ਕਿਸੇ ਪ੍ਰਵਾਹ ਦੇ 7 ਫੇਸ ਵਿਚ ਗੋਲ ਗੱਪੇ ਵੇਚਦੀ ਹੈ।

ਪੂਨਮ ਅੱਜ ਤੋਂ ਡੇਢ ਸਾਲ ਪਹਿਲਾਂ ਵੀ ਇਸੇ ਜਗ੍ਹਾ 'ਤੇ ਗੋਲਗੱਪੇ ਵੇਚਦੀ ਸੀ ਤੇ ਹੁਣ ਵਿਆਹ ਤੋਂ ਬਾਅਦ ਵੀ ਉਸ ਨੇ ਅਪਣਾ ਕੰਮ ਨਹੀਂ ਛੱਡਿਆ। ਦੱਸ ਦੇਈਏ ਕਿ ਪੂਨਮ ਉਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ ਤੇ ਉਸ ਦਾ ਵਿਆਹ ਪੰਜਾਬ 'ਚ ਹੋਇਆ ਹੈ।

ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਪੂਨਮ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਪੂਨਮ ਨੇ ਦਸਿਆ ਕਿ ਭਾਵੇਂ ਵਿਆਹ ਹੋ ਗਿਆ ਪਰ ਕੰਮ ਜ਼ਰੂਰੀ ਹੈ, ਵਿਆਹ ਤੋਂ ਪਹਿਲਾਂ ਵੀ ਕੰਮ ਕਰਦੇ ਸੀ ਤੇ ਹੁਣ ਵੀ ਕਰਾਂਗੇ।

ਉਹਨਾਂ ਕਿਹਾ ਕਿ ਮੇਰਾ ਸਹੁਰਾ ਪ੍ਰਵਾਰ ਵੀ ਮੇਰਾ ਪੂਰਾ ਸਾਥ ਦਿੰਦਾ ਹੈ। ਮੇਰੇ ਸਹੁਰੇ ਪ੍ਰਵਾਰ ਨੇ ਕਦੇ ਨਹੀਂ ਕਿਹਾ ਕਿ ਹੁਣ ਤੁਸੀਂ ਇਹ ਗੋਲਗੱਪੇ ਵੇਚਣ ਦਾ ਕੰਮ ਨਹੀਂ ਕਰਨਾ, ਉਹਨਾਂ ਨੇ ਹਮੇਸ਼ਾਂ ਸਾਥ ਦਿਤਾ। ਅੱਜ ਇਥੇ ਮਿਹਨਤ ਕਰ ਰਹੇ ਹੈ, ਕੱਲ੍ਹ ਮਿਹਨਤ ਕਰਕੇ ਅੱਗੇ ਵਧਾਂਗੇ। ਪੂਨਮ ਨੇ ਦਸਿਆ ਕਿ ਉਹ ਸ਼ਾਮ ਨੂੰ 5 ਵਜੇ ਤੋਂ ਰਾਤ ਦੇ 10 ਵਜੇ ਤਕ ਰੇਹੜੀ ਲਗਾਉਂਦੇ ਹਨ ਤੇ ਸਵੇਰ ਤੋਂ ਹੀ ਗੋਲਗੱਪੇ ਬਣਾਉਣ ਦੀ ਤਿਆਰੀ 'ਚ ਜੁਟ ਜਾਂਦੇ ਹਨ।
n5028347621684945230139d6753ea2dccffedb1c314c5709118c601aa57bef62eec8fb15e93ed24719353d.jpg