ਹੱਤਿਆ ਮਾਮਲੇ 'ਚ ਤਿੰਨ ਵਿਅਕਤੀ ਕਾਬੂ

in #punjablast year

ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਮੁਬਾਰਕਪੁਰ ਸ਼ੇਖਾ ਵਿਖੇ ਸੜਕ ਤੋਂ ਰੇਤਾ ਹਟਾਉਣ ਨੂੰ ਲੈ ਕੇ ਦੋ ਧਿਰਾਂ ਵੱਲੋਂ ਇਕ-ਦੂਜੇ 'ਤੇ ਇੱਟਾਂ ਪੱਥਰਾਂ ਆਦਿ ਨਾਲ ਵਾਰ ਕਰਨ ਦੌਰਾਨ ਬਚਾਅ ਲਈ ਆਏ ਨੌਜਵਾਨ ਅੰਮਿ੍ਤ ਸਿੰਘ ਵਾਸੀ ਸੰਤੋਖਪੁਰਾ ਦੇ ਸਿਰ ਤੇ ਛਾਤੀ 'ਚ ਸੱਟਾਂ ਲੱਗਣ ਕਾਰਨ ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋਣ ਉਪਰੰਤ ਥਾਣਾ ਮਕਸੂਦਾਂ ਦੀ ਪੁਲਿਸ ਨੇ ਜ਼ਾਕਿਰ ਮੁਹੰਮਦ, ਸਿਰਾਜ, ਜਲਾਲੂਦੀਨ, ਅਨਵਰ, ਖੁਸ਼ਬੂ ਖ਼ਿਲਾਫ਼ ਆਈਪੀਸੀ ਦੀ ਧਾਰਾ 302, 341, 323, 148, 149 ਤਹਿਤ ਕਤਲ ਦਾ ਕੇਸ ਦਰਜ ਕਰ ਕੇ ਪੁਲਿਸ ਨੇ ਦੋ ਘੰਟਿਆਂ 'ਚ ਜ਼ਾਕਿਰ ਮੁਹੰਮਦ, ਜਲਾਲੂਦੀਨ ਤੇ ਸਿਰਾਜ ਨੂੰ ਕਾਬੂ ਕਰ ਕੇ ਅਦਾਲਤ 'ਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਲਿਆ ਹੈ।ਥਾਣਾ ਮਕਸੂਦਾਂ ਦੇ ਐੱਸਐੱਚਓ ਸੁਖਪਾਲ ਸਿੰਘ ਨੇ ਦੱਸਿਆ ਕਿ ਬਾਕੀ ਫ਼ਰਾਰ ਲੋੜੀਂਦੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਟੀਮ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਿ੍ਤਕ ਅੰਮਿ੍ਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ।
n497160678168338886826623ebda2e432693d4d497890274e801d5c7ceb93c826f786e3741aabf5acbebab.jpg