ਪੰਜਾਬ ਦੇ ਇਸ ਪਿੰਡ 'ਚ ਨਹੀਂ ਆਉਂਦੀਆਂ ਬੱਸਾਂ ! ਲੋਕਾਂ ਨੂੰ ਕਿਸ਼ਤੀਆਂ ਰਾਹੀ ਕਰਨਾ ਪੈਂਦਾ ਸਫ਼ਰ

in #punjablast year

21ਵੀਂ ਸਦੀ 'ਚ ਵੀ 25 ਪਿੰਡਾਂ ਦੀ ਜ਼ਿੰਦਗੀ 100 ਸਾਲ ਤੋਂ ਚੱਲ ਰਹੀ ਬੇੜੀ ਉੱਤੇ ਨਿਰਭਰ ਹੈ। ਜਾਨ ਜੋਖ਼ਮ 'ਚ ਪਾ ਕੇ ਰੋਜਾਨਾ ਸੈਂਕੜੇ ਲੋਕ ਸਫ਼ਰ ਕਰਦੇ ਹਨ। ਇੰਨ੍ਹਾਂ ਲੋਕਾਂ ਕੋੋਲ ਨਾ ਜਾਨ ਦੀ ਸੁਰੱਖਿਆ ਹੈ ਅਤੇ ਨਾ ਮਾਲ ਦੀ ਕੋਈ ਸੁਰੱਖਿਆ ਹੈ। ਵਿਕਾਸ ਤੋਂ ਵਾਂਝੇ ਲੋਕਾਂ ਦਾ ਦਰਦ ਈਟੀਵੀ ਭਾਰਤ ਨੇ ਸੁਣਿਆ ਹੈ।ਪੀੜਤ ਪਿੰਡ ਦੇ ਲੋਕਾਂ ਨੇ ਈਟੀਵੀ ਭਾਰਤ ਨੂੰ ਮਸ਼ਕਿਲਾਂ ਸੁਣੀਆਂ

ਲੁਧਿਆਣਾ: ਸਨਅਤੀ ਸ਼ਹਿਰ ਕਹਿਣ ਨੂੰ ਤਾਂ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਹੈ ਪਰ ਇੱਥੇ ਵੀ 21ਵੀਂ ਸਦੀ ਦੇ ਬਾਵਜੂਦ ਲੋਕ 20ਵੀਂ ਸਦੀ ਵਾਲਾ ਜੀਵਨ ਬਤੀਤ ਕਰਨ ਨੂੰ ਮਜ਼ਬੂਰ ਹਨ।ਸਤਲੁਜ ਦਰਿਆ ਦੇ ਕੰਢੇ ਵਸਦੇ ਲੋਕ ਅੱਜ ਵੀ ਜਲੰਧਰ ਤੋਂ ਲੁਧਿਆਣਾ ਅਤੇ ਲੁਧਿਆਣਾ ਤੋਂ ਜਲੰਧਰ ਆਉਣ ਦੇ ਲਈ ਬੇੜੀ ਦਾ ਇਸਤੇਮਾਲ ਕਰਦੇ ਹਨ। ਇਹਨਾਂ ਪਿੰਡਾਂ ਨੂੰ ਸਤਲੁਜ ਦਰਿਆ ਦਾ ਪੁਲ 25 ਤੋਂ 30 ਕਿਲੋਮੀਟਰ ਪੈਂਦੇ ਹੈ। ਭਾਵੇਂ ਕੰਮ ਕਾਜ ਵਾਲੇ ਲੋਕ ਹੋਣ, ਬੱਚੇ ਜਾਂ ਫਿਰ ਕਿਸਾਨ ਸਭ ਨੂੰ ਵੀ ਬੇੜੀ ਦੀ ਵਰਤੋਂ ਕਰਕੇ ਜਾਂ ਫਿਰ ਟਰੈਕਟਰ ਦਰਿਆ ਵਿੱਚੋਂ ਆਪਣੀ ਜਾਨ ਜੋਖ਼ਮ 'ਚ ਪਾ ਕੇ ਕੱਢਣਾ ਪੈਂਦਾ ਹੈ। ਬਰਸਾਤ ਦੇ ਦਿਨਾਂ 'ਚ ਇਨ੍ਹਾਂ ਪਿੰਡਾਂ ਦੇ ਲੋਕਾਂ ਲਈ ਪਾਰ ਜਾਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ। ਸਰਕਾਰੀ ਠੇਕੇ 'ਤੇ ਚੱਲ ਰਹੀ ਇਸ ਕਿਸ਼ਤੀ 'ਚ 10 ਰੁਪਏ ਅੰਦਰ ਉਹ 10 ਮਿੰਟ 'ਚ ਲੁਧਿਆਣਾ ਤੋਂ ਜਲੰਧਰ ਪੁੱਜ ਜਾਂਦੇ ਹਨ। ਇਨ੍ਹਾਂ ਹੀ ਨਹੀਂ ਬੇੜੀ 2 ਪਹਿਆਂ ਵਾਹਨ ਵੀ ਨਾਲ ਲੈ ਜਾਂਦੀ ਹੈ ਜਿਸ ਦਾ 10 ਰੁਪਏ ਵਾਧੂ ਚਾਰਜ ਦੇਣਾ ਪੈਂਦਾ ਹੈ।
n5036020901685156967770a51629a5a9e8bb3d15a7e3c64e28337ebbd3cac75606ce453ad79706cc9924c5.jpg