ਇਜ਼ਰਾਈਲੀ ਡਾਕਟਰਾਂ ਦੀ ਵੱਡੀ ਸਫ਼ਲਤਾ,ਹਾਦਸੇ 'ਚ ਲਗਭਗ ਵੱਖ ਹੋਇਆ ਬੱਚੇ ਦਾ ਸਿਰ ਮੁੜ ਜੋੜਿਆ

in #punjablast year

ਇਜ਼ਰਾਈਲ ਵਿਚ ਡਾਕਟਰਾਂ ਨੇ ਇਕ 12 ਸਾਲਾ ਲੜਕੇ ਦਾ ਸਿਰ ਦੁਬਾਰਾ ਜੋੜ ਦਿਤਾ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸੁਲੇਮਾਨ ਹਸਨ ਦਾ ਐਕਸੀਡੈਂਟ ਹੋਇਆ ਸੀ। ਸਾਈਕਲ ਚਲਾਉਂਦੇ ਸਮੇਂ ਉਸ ਨੂੰ ਇਕ ਕਾਰ ਨੇ ਟੱਕਰ ਮਾਰ ਦਿਤੀ, ਜਿਸ ਤੋਂ ਬਾਅਦ ਉਸ ਦਾ ਸਿਰ ਉਸ ਦੀ ਗਰਦਨ ਤੋਂ ਅੰਦਰੂਨੀ ਤੌਰ 'ਤੇ ਵੱਖ ਹੋ ਗਿਆ।ਇਸ ਸਥਿਤੀ ਨੂੰ ਮੈਡੀਕਲ ਵਿਗਿਆਨ ਵਿਚ ਅੰਦਰੂਨੀ ਕਠੋਰਤਾ ਕਿਹਾ ਜਾਂਦਾ ਹੈ।

ਅੰਦਰੂਨੀ ਤੌਰ 'ਤੇ ਲੱਗੀ ਇਸ ਸੱਤ ਕਾਰਨ ਸਿਰ ਰੀੜ੍ਹ ਦੀ ਹੱਡੀ ਦੇ ਉੱਪਰਲੇ ਹਿੱਸੇ ਤੋਂ ਕੱਟਿਆ ਜਾਂਦਾ ਹੈ ਪਰ ਚਮੜੀ ਦੁਆਰਾ ਬਾਹਰੋਂ ਜੁੜਿਆ ਰਹਿੰਦਾ ਹੈ। ਦੂਜੇ ਸ਼ਬਦਾਂ ਵਿਚ, ਇਹ ਇਕ ਅਜਿਹੀ ਸਥਿਤੀ ਹੈ ਜਦੋਂ ਸਿਰ ਨੂੰ ਰੀੜ੍ਹ ਦੀ ਹੱਡੀ ਦੇ ਉੱਪਰਲੇ ਹਿੱਸੇ ਨਾਲ ਜੋੜਨ ਵਾਲੀਆਂ ਮਾਸਪੇਸ਼ੀਆਂ ਇਕ ਜ਼ਬਰਦਸਤੀ ਝਟਕੇ ਦੇ ਅਧੀਨ ਫਟ ਜਾਂਦੀਆਂ ਹਨ।

ਡੇਲੀ ਮੇਲ ਦੀ ਰਿਪੋਰਟ ਅਨੁਸਾਰ ਇਸ ਕਿਸਮ ਦੀ ਸੱਟ ਬਹੁਤ ਦੁਰਲਭ ਹੁੰਦੀ ਹੈ। ਰੀੜ੍ਹ ਦੀ ਹੱਡੀ ਦੀ ਅਜਿਹੀ ਸੱਟ ਦੀ ਘਟਨਾ ਇਕ ਪ੍ਰਤੀਸ਼ਤ ਤੋਂ ਘੱਟ ਹੈ। ਹਾਲਾਂਕਿ, ਅੰਦਰੂਨੀ ਸਿਰ ਕੱਟਣ ਦੇ ਮਾਮਲੇ ਬਹੁਤੇ ਨਹੀਂ ਜਾਣੇ ਜਾਂਦੇ ਹਨ ਕਿਉਂਕਿ 70 ਫ਼ੀ ਸਦੀ ਪੀੜਤਾਂ ਦੀ ਮੌਕੇ 'ਤੇ ਜਾਂ ਹਸਪਤਾਲ ਦੇ ਰਸਤੇ 'ਚ ਹੀ ਮੌਤ ਹੋ ਜਾਂਦੀ ਹੈ।
n5185443181689350023731d0c478386a5878760162f8c372ac8521a07e131500a949f07417c80381935a08.jpg