ਬਰਨਾਲਾ 'ਚ ਬੱਚਿਆਂ ਨਾਲ ਭਰੀ ਸਕੂਲੀ ਬੱਸ ’ਤੇ ਨਕਾਬਪੋਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

in #punjab2 years ago

ਬਰਨਾਲਾ ਵਿੱਚ ਬੱਚਿਆਂ ਨਾਲ ਭਰੀ ਕੇਂਦਰੀ ਵਿਦਿਆਲਿਆ ਮੰਦਰ ਏਅਰ ਫੋਰਸ ਸਕੂਲ ਬੱਸ 'ਤੇ ਹਮਲਾ ਹੋਇਆ ਹੈ। ਇੱਥੇ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਚਾਰ ਨਕਾਬਪੋਸ਼ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਸਮੇਂ ਬੱਚਿਆਂ ਨਾਲ ਭਰੀ ਸਕੂਲੀ ਬੱਸ ਸ਼ਹਿਰ ’ਚ ਦਾਖ਼ਲ ਹੋ ਰਹੀ ਸੀ ਜਿਸ ਵਿੱਚ ਬੱਸ ਦਾ ਡਰਾਈਵਰ ਜ਼ਖਮੀ ਹੋ ਗਿਆ। ਹਮਲਾਵਰਾਂ ਨੇ ਬੱਸ ਦੀਆਂ ਖਿੜਕੀਆਂ ਤੋੜ ਦਿੱਤੀਆਂ।
ਇਸ ਦੌਰਾਨ ਬੱਸ ਚਾਲਕ ਸਮਝਦਾਰੀ ਦਿਖਾਉਂਦੇ ਹੋਏ ਸਕੂਲ ਬੱਸ ਨੂੰ ਨੇੜੇ ਦੇ ਡੀਐਸਪੀ ਦਫ਼ਤਰ ਲੈ ਗਿਆ, ਜਿਸ ਕਾਰਨ ਬੱਚਿਆਂ ਦੀ ਜਾਨ ਬਚ ਗਈ। ਹਮਲੇ ਦੌਰਾਨ ਬੱਸ ਵਿੱਚ 34-35 ਬੱਚੇ ਸਵਾਰ ਸਨ। ਹਮਲਾਵਰਾਂ ਵੱਲੋਂ ਇਸ ਕਦਰ ਹਮਲਾ ਕੀਤਾ ਗਿਆ ਕਿ ਬੱਸ ਚਾਲਕ ਦੇ ਬੱਸ ਅੰਦਰ ਬੈਠੇ ਹੋਣ ਦੇ ਬਾਵਜੂਦ ਦੋਵੇਂ ਬਾਹਾਂ ਤੇ ਗਰਦਨ ’ਤੇ ਤਲਵਾਰ ਦੇ ਟੱਕ ਲੱਗ ਗਏ ਤੇ ਮਾਮੂਲੀ ਸੱਟਾਂ ਨਾਲ ਹੀ ਉਕਤ ਹਾਦਸਾ ਟਲ ਗਿਆ।