ਸਿਹਤ ਮੰਤਰੀ ਦੀ ਸਖਤੀ ਪਿੱਛੋਂ ਸਾਬਕਾ ਮੁੱਖ ਮੰਤਰੀ ਚੰਨੀ ਦੀ SMO ਭਰਜਾਈ ਵੱਲੋਂ ਅਸਤੀਫ਼ਾ

in #punjab2 years ago

ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਸਖ਼ਤੀ ਪਿੱਛੋਂ ਸਾਬਕਾ ਸੀਐਮ ਚਰਨਜੀਤ ਚੰਨੀ ਦੀ ਭਾਬੀ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ। ਸਾਬਕਾ ਸੀਐਮ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਦੀ ਪਤਨੀ ਡਾ: ਮਨਿੰਦਰ ਕੌਰ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਖਰੜ ਦੇ ਸਿਵਲ ਹਸਪਤਾਲ ਵਿੱਚ ਸੀਨੀਅਰ ਮੈਡੀਕਲ ਅਫਸਰ ਵਜੋਂ ਤਾਇਨਾਤ ਸਨ।
ਕੁਝ ਦਿਨ ਪਹਿਲਾਂ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਖਰੜ ਹਸਪਤਾਲ ਦਾ ਦੌਰਾ ਕੀਤਾ ਸੀ। ਇਸ ਮੌਕੇ ਵਾਰਡ ਵਿਚ ਸਫ਼ਾਈ ਨਾ ਹੋਣ ਉਤੇ ਐਸ.ਐਮ.ਓ ਨੂੰ ਤਾੜਨਾ ਕੀਤੀ ਗਈ, ਜਿਸ ਤੋਂ ਬਾਅਦ ਡਾ: ਮਨਿੰਦਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਵਿਖੇ ਕਰ ਦਿੱਤਾ ਗਿਆ ਸੀ। ਸਿਹਤ ਮੰਤਰੀ 20 ਜੁਲਾਈ ਨੂੰ ਖਰੜ ਹਸਪਤਾਲ ਪੁੱਜੇ ਸਨ।.15465.jpg