ਸਰਗੁਣ ਮਹਿਤਾ-ਗੀਤਾਜ ਬਿੰਦਰਖੀਆ ਦੀ ਫ਼ਿਲਮ `ਮੋਹ` ਦਾ ਟਰੇਲਰ ਰਿਲੀਜ਼

in #punjab2 years ago

ਪੰਜਾਬੀ ਸਿਨੇਮਾ ਜਗਤ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਸਰਗੁਣ ਮਹਿਤਾ (Sargun Mehta) ਇਸ ਵਾਰ ਦਰਸ਼ਕਾਂ ਵਿੱਚ ਕੁਝ ਵੱਖਰਾ ਅਤੇ ਸਭ ਤੋਂ ਖਾਸ ਲੈ ਕੇ ਹਾਜ਼ਰ ਹੋਣ ਵਾਲੀ ਹੈ। ਦਰਅਸਲ, ਅਦਾਕਾਰ ਅਤੇ ਗਾਇਕ ਗੀਤਾਜ ਬਿੰਦਰਖੀਆ ਨਾਲ ਪਰਦੇ ਉੱਪਰ ਸਰਗੁਣ ਕਮਾਲ ਕਰਦੇ ਹੋਏ ਨਜ਼ਰ ਆਵੇਗੀ। ਦੱਸ ਦੇਈਏ ਕਿ ਜਗਦੀਪ ਸਿੱਧੂ ਦੁਆਰਾ ਨਿਰਦੇਸ਼ਤ ਪੰਜਾਬੀ ਪ੍ਰੇਮ-ਡਰਾਮਾ 'ਮੋਹ' ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਜੋ ਕਿ ਇੰਟਰਨੈਟ 'ਤੇ ਧੂਮ ਮਚਾ ਰਿਹਾ ਹੈ। ਫਿਲਮ ਵਿੱਚ ਗੀਤਾਜ਼ ਬਿੰਦਰਖੀਆ (Gitaz Bindrakhia) ਅਤੇ ਸਰਗੁਣ ਮਹਿਤਾ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਜੋੜੀ ਨੇ ਫਿਲਮ ਦੇ ਆਪਣੇ ਫਰਸਟ ਲੁੱਕ ਪੋਸਟਰਾਂ ਨੂੰ ਲੈ ਕੇ ਧੂਮ ਮਚਾ ਦਿੱਤੀ ਸੀ। ਪਰ ਹੁਣ ਟ੍ਰੇਲਰ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ।